ਫ਼ਤਿਹਗੜ੍ਹ ਸਾਹਿਬ: ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ 2022 ਆਉਣ ਵਾਲਿਆਂ ਵਿਧਾਨ ਸਭਾ ਚੋਣਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਅੱਗੇ ਲੈ ਕੇ ਆਉਣ ਦੇ ਐਲਾਨ ਤੋਂ ਬਾਅਦ ਜਿਥੇ ਵਿਧਾਇਕ ਪ੍ਰਗਟ ਸਿੰਘ ਦੇ ਵਿਰੋਧੀ ਸੁਰ ਉਠੇ, ਉਥੇ ਹੀ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਇਹ ਫੈਸਲਾ ਕਰਦੀ ਹੈ।
2022 ਵਿਧਾਨ ਸਭਾ ਚੋਣਾਂ ਲਈ ਹਾਈਕਮਾਂਡ ਲਵੇਗੀ ਫੈਸਲਾ: ਦੂਲੋਂ - ਕਾਂਗਰਸ ਦਾ ਪ੍ਰਧਾਨ ਹਾਈਕਮਾਂਡ ਤੈਅ ਕਰੇਗੀ
ਸੁਨੀਲ ਜਾਖੜ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਤੌਰ 'ਤੇ ਅੱਗੇ ਲਿਆਉਣ ਦਾ ਐਲਾਨ ਕੀਤਾ ਸੀ। ਇਸ ਉੱਤੇ ਇਤਰਾਜ਼ ਜਤਾਉਂਦੇ ਹੋਏ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਹਾਈਕਮਾਂਡ ਕਰਦੀ ਹੈ।
2022 ਵਿਧਾਨ ਸਭਾ ਚੋਣਾਂ ਲਈ ਹਾਈਕਮਾਂਡ ਲਵੇਗੀ ਫੈਸਲਾ: ਦੂਲੋਂ
ਸਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਕੈਪਟਨ ਨੇ ਲੋਕਾਂ ਨਾਲ ਵਾਅਦੇ ਹੀ ਇਨ੍ਹੇ ਕੀਤੇ ਹਨ, ਜੋ ਚਾਰ ਸਾਲ ਦੇ ਵਿੱਚ ਵੀ ਪੂਰੇ ਨਹੀਂ ਹੋਏ। ਨੌਜਵਾਨਾਂ ਨੂੰ ਘਰ-ਘਰ ਰੋਜ਼ਗਾਰ ਦੇਣ ਦੀ ਗੱਲ ਕੀਤੀ ਪਰ ਕਿਸੇ ਕੋਈ ਰੋਜ਼ਗਾਰ ਨਹੀਂ ਮਿਲਿਆ। ਇਸ ਕਰਕੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਦੂਲੋਂ ਨੇ ਕਿਹਾ ਕਿ ਸੁਨੀਲ ਜਾਖੜ ਕਾਂਗਰਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਨੂੰ ਤਾਂ ਕਾਂਗਰਸ ਦੇ ਕਲਚਰ ਦਾ ਪਤਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪੀਐਮ ਮੋਦੀ ਅੱਜ ਇੰਡੀਆ ਟੁਆਏ ਫ਼ੇਅਰ 2021 ਦਾ ਉਦਘਾਟਨ ਕਰਨਗੇ