ਪੰਜਾਬ

punjab

ETV Bharat / state

ਕਿਹੜੇ ਕਾਰੋਬਾਰੀਆਂ ਨੂੰ ਹੋਇਆ ਤਾਲਾਬੰਦੀ ਦੌਰਾਨ ਮੁਨਾਫ਼ਾ, ਜਾਣੋ - corona virus

ਕੁਝ ਅਜਿਹੇ ਸੈਕਟਰ ਹਨ ਜੋ ਲੌਕਊਡਾਨ ਦੌਰਾਨ ਵੀ ਵਧਦੇ ਫੁਲਦੇ ਰਹੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਅਹਿਮ ਰੋਲ ਇੰਟਰਨੈਟ ਦਾ ਮੰਨਿਆ ਜਾ ਰਿਹਾ ਹੈ। ਆਨਲਾਈਨ ਪੜ੍ਹਾਈ ਦੇ ਨਾਲ ਨਾਲ ਇੰਟਰਨੈਟ ਦੇ ਜ਼ਰੀਏ ਲੋਕ ਆਪਣੀ ਜ਼ਰੂਰਤ ਦਾ ਸਾਮਾਨ ਮੰਗਵਾਉਂਦੇ ਰਹੇ ਹਨ, ਚਾਹੇ ਫਿਰ ਉਹ ਕਰਿਆਨੇ ਦਾ ਸਾਮਾਨ ਹੋਵੇ ਜਾਂ ਸਿਹਤ ਸਹੂਲਤਾਂ।

ਕਿਹੜੇ ਕਾਰੋਬਾਰੀਆਂ ਨੂੰ ਹੋਇਆ ਤਾਲਾਬੰਦੀ ਦੌਰਾਨ ਮੁਨਾਫ਼ਾ, ਜਾਣੋ
ਕਿਹੜੇ ਕਾਰੋਬਾਰੀਆਂ ਨੂੰ ਹੋਇਆ ਤਾਲਾਬੰਦੀ ਦੌਰਾਨ ਮੁਨਾਫ਼ਾ, ਜਾਣੋ

By

Published : Aug 22, 2020, 7:47 PM IST

ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿੱਚ ਲੱਗੇ ਲੌਕਡਾਊਨ ਦੇ ਦੌਰਾਨ ਵੱਡੇ-ਵੱਡੇ ਉਦਯੋਗਾਂ ਨੂੰ ਆਰਥਿਕ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਦੇ ਹੋਏ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਹੀ ਛੋਟੇ ਵਰਗਾਂ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਇਸ ਦੀ ਮਾਰ ਝੱਲਣੀ ਪਈ। ਫਿਰ ਵੀ ਕੁਝ ਅਜਿਹੇ ਸੈਕਟਰ ਹਨ ਜੋ ਲੌਕਡਾਊਨ ਦੌਰਾਨ ਵੀ ਵਧਦੇ ਫੁਲਦੇ ਰਹੇ ਹਨ। ਇਨ੍ਹਾਂ ਵਿੱਚ ਅਹਿਮ ਰੋਲ ਇੰਟਰਨੈਟ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਇੰਟਰਨੈਟ ਦੇ ਜ਼ਰੀਏ ਲੋਕ ਆਪਣੀ ਜ਼ਰੂਰਤ ਦਾ ਸਾਮਾਨ ਮੰਗਵਾਉਂਦੇ ਰਹੇ ਹਨ। ਚਾਹੇ ਉਹ ਕਰਿਆਨੇ ਦਾ ਸਾਮਾਨ ਹੋਵੇ ਜਾਂ ਸਿਹਤ ਸਹੂਲਤਾਂ ਦਵਾਈਆਂ ਆਦਿ।

ਕਿਹੜੇ ਕਾਰੋਬਾਰੀਆਂ ਨੂੰ ਹੋਇਆ ਤਾਲਾਬੰਦੀ ਦੌਰਾਨ ਮੁਨਾਫ਼ਾ, ਜਾਣੋ

ਇੰਟਰਨੈੱਟ ਕੁਨੈਕਸ਼ਨ 'ਚ ਵਾਧਾ

ਇੰਟਰਨੈਟ ਕਨੈਕਸ਼ਨ ਲਗਾਉਣ ਦਾ ਕਾਰੋਬਾਰ ਕਰਨ ਵਾਲੇ ਕ੍ਰਿਸ਼ਨ ਵਰਮਾ ਦਾ ਕਹਿਣਾ ਸੀ ਕਿ ਲੌਕਡਾਊਨ ਦੇ ਦਿਨਾਂ 'ਚ ਉਨ੍ਹਾਂ ਦੇ ਕੰਮ 'ਚ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਨਾਲੋਂ 50 ਫੀਸਦੀ ਇੰਟਰਨੈੱਟ ਦੇ ਨਵੇਂ ਕਨੈਕਸ਼ਨ ਵਧੇ ਹਨ। ਇੰਟਰਨੈੱਟ ਜ਼ਿਆਦਾਤਰ ਉਹ ਲੋਕ ਲਗਵਾ ਰਹੇ ਹਨ, ਜਿਨ੍ਹਾਂ ਦੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਹੋ ਰਹੀ ਹੈ ਜਾਂ ਅਧਿਆਪਕ ਆਨਲਾਈਨ ਪੜ੍ਹਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਤਿੰਨ ਮਹੀਨਿਆਂ ਦੇ ਵਿੱਚ ਉਨ੍ਹਾਂ ਵੱਲੋਂ ਵੱਧ ਤੋਂ ਵੱਧ ਕਨੈਕਸ਼ਨ ਲਗਾਏ ਗਏ ਹਨ।

ਕਿਹੜੇ ਕਾਰੋਬਾਰੀਆਂ ਨੂੰ ਹੋਇਆ ਤਾਲਾਬੰਦੀ ਦੌਰਾਨ ਮੁਨਾਫ਼ਾ, ਜਾਣੋ

ਦਵਾਈਆਂ ਦੀ ਹੋਮ ਡਿਲੀਵਰੀ

ਜੇ ਗੱਲ ਸਿਹਤ ਸਹੂਲਤਾਂ ਦੀ ਕੀਤੀ ਜਾਵੇ ਤਾਂ ਪੰਜਾਬ ਵਿੱਚ ਲੱਗੇ ਲੌਕਡਾਊਨ ਦੌਰਾਨ ਮੈਡੀਕਲ ਸਟੋਰ ਦੇ ਮਾਲਕਾਂ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਮੈਡੀਕਲ ਸਟੋਰ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਲੋਕਾਂ ਨੂੰ ਵੀ ਦਵਾਈਆਂ ਚਾਹੀਦੀਆਂ ਸਨ, ਉਹ ਉਨ੍ਹਾਂ ਨੂੰ ਵਟਸਐਪ ਜਾਂ ਫੋਨ ਰਾਹੀਂ ਦੱਸ ਦਿੰਦੇ ਸਨ।

ਇਸ ਤੋਂ ਬਾਅਦ ਉਹ ਦਵਾਈਆਂ ਦੀ ਹੋਮ ਡਿਲੀਵਰੀ ਕਰ ਦਿੰਦੇ ਸਨ। ਇਹ ਕੰਮ ਉਨ੍ਹਾਂ ਦੇ ਵੱਲੋਂ ਕਰੋਨਾ ਵਾਇਰਸ ਅਤੇ ਲੋਕਾਂ ਦੀ ਸੇਵਾ ਨੂੰ ਦੇਖਦੇ ਹੋਏ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੋਰ ਉਦਯੋਗਾਂ ਦੀ ਤਰ੍ਹਾਂ ਉਨ੍ਹਾਂ ਨੂੰ ਜ਼ਿਆਦਾ ਘਾਟਾ ਤਾਂ ਨਹੀਂ ਪਿਆ ਪਰ ਆਮਦਨ ਦੇ ਵਿੱਚ ਥੋੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾ ਕੰਮ ਲਗਾਤਾਰ ਜਾਰੀ ਰਿਹਾ ਅਤੇ ਹੁਣ ਵੀ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਹੀ ਸਮਾਜਿਕ ਦੂਰੀ ਬਣਾ ਕੇ ਲੋਕਾਂ ਨੂੰ ਦਵਾਈ ਦਿੱਤੀ ਜਾਂਦੀ ਹੈ।

ਕਿਹੜੇ ਕਾਰੋਬਾਰੀਆਂ ਨੂੰ ਹੋਇਆ ਤਾਲਾਬੰਦੀ ਦੌਰਾਨ ਮੁਨਾਫ਼ਾ, ਜਾਣੋ

ਪ੍ਰਸ਼ਾਸਨ ਦਾ ਪੂਰਾ ਸਹਿਯੋਗ

ਕਰਿਆਨਾ ਸਟੋਰ ਦੇ ਮਾਲਕਾਂ ਵੱਲੋਂ ਵੀ ਲੌਕਡਾਊਨ ਦੌਰਾਨ ਆਪਣੀ ਅਹਿਮ ਭੂਮਿਕਾ ਨਿਭਾਈ ਗਈ। ਕਰਿਆਨਾ ਸਟੋਰ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਆਪਣੇ ਵਟਸਐਪ ਨੰਬਰ ਲੋਕਾਂ ਨੂੰ ਦਿੱਤੇ ਗਏ ਸਨ। ਲੋਕਾਂ ਨੂੰ ਜੋ ਵੀ ਸਾਮਾਨ ਮੰਗਵਾਉਣਾ ਹੁੰਦਾ ਸੀ ਉਹ ਵਟਸਐਪ 'ਤੇ ਪਰਚੀ ਭੇਜ ਦਿੰਦੇ ਸਨ, ਜਿਸ ਤੋਂ ਬਾਅਦ ਉਹ ਹੋਮ ਡਿਲਵਰੀ ਕਰ ਦਿੰਦੇ ਸਨ। ਉਨ੍ਹਾਂ ਕਿਹਾ ਕਿ ਲੌਕਡਾਊਨ ਦੇ ਦੌਰਾਨ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਰਿਹਾ ਕਿਉਂਕਿ ਉਨ੍ਹਾਂ ਤੱਕ ਦੁੱਧ, ਪਨੀਰ ਤੇ ਬ੍ਰੈੱਡ ਆਦਿ ਸਾਮਾਨ ਸਮੇਂ 'ਤੇ ਪਹੁੰਚਦਾ ਰਿਹਾ ਜੋ ਉਹ ਆਰਡਰ ਮਿਲਣ 'ਤੇ ਲੋਕਾਂ ਤੱਕ ਪਹੁੰਚਾਉਦੇ ਰਹੇ ਹਨ।

ABOUT THE AUTHOR

...view details