ਪੰਜਾਬ

punjab

ETV Bharat / state

ਲੰਗਰ ਦੇ ਨਾਲ ਦਵਾਈਆਂ ਦੇ ਲੰਗਰਾਂ ਦੀ ਵੀ ਲੋੜ : ਕੁਲਵੰਤ ਸਿੰਘ ਧਾਲੀਵਾਲ - cancer hospital in Punjab

ਵਰਲਡ ਕੈਂਸਰ ਕੇਅਰ ਚੇਰੀਟੇਬਲ ਟਰੱਸਟ ਦੇ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਸਿਹਤ ਸਹੂਲਤਾਂ ਦੇ ਲਈ ਹਸਪਤਾਲ ਘੱਟ ਹਨ ਜਿਸ ਦੇ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੋਰ ਲੰਗਰਾਂ ਦੇ ਨਾਲ ਨਾਲ ਸਾਨੂੰ ਦਵਾਈਆਂ ਦੇ ਲੰਗਰ ਵੀ ਲਗਾਉਣੇ ਚਾਹੀਦੇ ਹਨ।

we need also need medicines langar with food langar : Kulwant singh dhaliwal
ਲੰਗਰ ਦੇ ਨਾਲ ਦਵਾਈਆਂ ਦੇ ਲੰਗਰਾਂ ਦੀ ਵੀ ਲੋੜ : ਕੁਲਵੰਤ ਸਿੰਘ ਧਾਲੀਵਾਲ

By

Published : Feb 14, 2020, 8:47 PM IST

ਫ਼ਤਿਹਗੜ੍ਹ ਸਾਹਿਬ : ਪੰਜਾਬ ਇਸ ਮੌਕੇ ਨਾਮੁਰਾਦ ਬਿਮਾਰੀ ਕੈਂਸਰ ਨਾਲ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ, ਜਿਸ ਨਾਲ ਆਏ ਦਿਨ ਉਹ ਮੌਤਾਂ ਹੋ ਰਹੀਆਂ ਹਨ। ਵਰਲਡ ਕੈਂਸਰ ਕੇਅਰ ਚੇਰੀਟੇਬਲ ਟਰੱਸਟ ਦੇ ਕੁਲਵੰਤ ਸਿੰਘ ਧਾਲੀਵਾਲ ਦਾ ਨੇ ਕਿਹਾ ਕਿ ਇਸ ਉੱਤੇ ਠੱਲ੍ਹ ਪਾਉਣ ਦੇ ਲਈ ਕੈਂਸਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।

ਇਸ ਮੌਕੇ ਗੱਲਬਾਤ ਕਰਦੇ ਹੋਏ ਡਾ. ਕੁਲਵੰਤ ਸਿੰਘ ਧਾਲੀਵਾਲ ਨੇ ਪੰਜਾਬ ਵਿੱਚ ਕਮਜ਼ੋਰ ਸਿਹਤ ਸੇਵਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਲੋੜ ਤੋਂ ਜ਼ਿਆਦਾ ਮਹਿੰਗੇ ਤੇ ਸੋਹਣੇ ਗੁਰਦੁਆਰਾ ਸਾਹਿਬ ਬਣਾ ਦਿੱਤੇ ਹਨ ਪਰ ਚੰਗੀ ਸਿਹਤ ਲਈ ਸਾਡੇ ਕੋਲ ਹਸਪਤਾਲ ਨਾ-ਮਾਤਰ ਹਨ।

ਵੇਖੋ ਵੀਡੀਓ।

ਇਹ ਵੀ ਪੜ੍ਹੋ :ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਦਾ ਨਿਕਲ ਸਕਦੈ ਹੱਲ! ਲੌਂਗੋਵਾਲ ਨੇ ਦਿੱਤਾ ਇਹ ਜਵਾਬ

ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ 9,000 ਪਿੰਡਾਂ ਵਿੱਚ ਉਨ੍ਹਾਂ ਵੱਲੋਂ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਰਹਿੰਦੇ ਪਿੰਡਾਂ ਵਿੱਚ ਵੀ ਜਲਦ ਹੀ ਕੈਂਪ ਲਗਾਏ ਜਾ ਰਹੇ ਹਨ। ਆਉਣ ਵਾਲੇ 1.5 ਸਾਲ ਵਿੱਚ ਬਾਕੀ ਪਿੰਡ ਵੀ ਕਵਰ ਕਰ ਲਏ ਜਾਣਗੇ ਜਿਸ ਦੇ ਨਾਲ ਪਿੰਡਾਂ ਵਿੱਚ ਕੈਂਸਰ ਉੱਤੇ ਰੋਕ ਲੱਗੇਗੀ।

ਉਨ੍ਹਾਂ ਕਿਹਾ ਕਿ ਜ਼ਿਆਦਾਤਰ ਔਰਤਾਂ ਵਿੱਚ ਕੈਂਸਰ ਦੀ ਸਮੱਸਿਆ ਦੇਖਣ ਮਿਲਦੀ ਹੈ ਕਿਉਂਕਿ ਉਨ੍ਹਾਂ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਜ਼ਿਆਦਾ ਹੁੰਦਾ ਹੈ। ਇਸ ਮੌਕੇ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਸਿਹਤ ਸਹੂਲਤਾਂ ਦੇ ਲਈ ਹਸਪਤਾਲ ਘੱਟ ਹਨ ਜਿਸ ਦੇ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੋਰ ਲੰਗਰਾਂ ਦੇ ਨਾਲ ਨਾਲ ਸਾਨੂੰ ਦਵਾਈਆਂ ਦੇ ਲੰਗਰ ਵੀ ਲਗਾਉਣੇ ਚਾਹੀਦੇ ਹਨ ਤਾਂ ਜੋ ਜ਼ਰੂਰਤਮੰਦ ਲੋਕਾਂ ਨੂੰ ਇਨ੍ਹਾਂ ਦਾ ਫਾਇਦਾ ਮਿਲ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਿਆਂ ਦੇ ਨਾਲ ਨਾਲ ਸਾਨੂੰ ਹਸਪਤਾਲਾਂ ਦੇ ਵਿੱਚ ਵੀ ਦਾਨ ਕਰਨਾ ਚਾਹੀਦਾ ਹੈ।

ABOUT THE AUTHOR

...view details