ਪੰਜਾਬ

punjab

ETV Bharat / state

ਪਿੱਟਬੁੱਲ ਨਸਲ ਦੇ ਕੁੱਤੇ ਨੇ ਗਾਂ 'ਤੇ ਕੀਤਾ ਹਮਲਾ, ਲੋਕਾਂ ਨੇ ਕੁੱਟ-ਕੁੱਟ ਮਾਰਿਆ

ਸ਼ੋਸਲ ਮੀਡੀਆ 'ਤੇ ਅਮਲੋਹ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿੱਚ ਇੱਕ ਪਿੱਟਬੁੱਲ ਨਸਲ ਦਾ ਕੁੱਤਾ ਇੱਕ ਗਾਂ ਨੂੰ ਗਲ ਤੋਂ ਫੜ੍ਹ ਕੇ ਮਾਰਨ ਲੱਗਿਆ ਹੋਇਆ ਹੈ। ਸਥਾਨਕ ਲੋਕਾਂ ਨੇ ਕੁੱਤੇ ਨੂੰ ਮਾਰ ਕੇ ਗਾਂ ਦੀ ਜਾਨ ਬਚਾਈ।

ਫ਼ੋਟੋ
ਫ਼ੋਟੋ

By

Published : Dec 16, 2019, 2:59 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼ੋਸਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿੱਚ ਇੱਕ ਪਿੱਟਬੁੱਲ ਨਸਲ ਦਾ ਕੁੱਤਾ ਇੱਕ ਗਾਂ ਨੂੰ ਗਲ ਤੋਂ ਫੜ ਕੇ ਮਾਰਨ ਲਗਿਆ ਹੋਇਆ ਹੈ। ਸਥਾਨਕ ਲੋਕਾਂ ਨੇ ਕੁੱਤੇ ਨੂੰ ਮਾਰ ਕੇ ਗਾਂ ਦੀ ਜਾਨ ਬਚਾਈ। ਇਹ ਵੀਡੀਓ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੀ ਹੈ। ਗਾਂ ਨੂੰ ਬਚਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਹਨਾਂ ਕੁੱਤਿਆਂ 'ਤੇ ਸਖ਼ਤੀ ਨਾਲ ਪਾਬੰਦੀ ਲੱਗਣੀ ਚਾਹੀਦੀ ਹੈ।

ਵੇਖੋ ਵੀਡੀਓ

ਇਸ ਮੌਕੇ ਜਦੋਂ ਗਊ ਦੀ ਜਾਨ ਬਚਾਉਣ ਵਾਲੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਨਾਜ ਮੰਡੀ ਅਮਲੋਹ ਵਿਖੇ ਆਪਣੇ ਸਾਥੀਆਂ ਸਮੇਤ ਆਪਣੀਆਂ ਗੱਡੀਆਂ ਸਾਫ ਕਰ ਰਹੇ ਸੀ ਜਿੱਥੇ ਇੱਕ ਖ਼ਤਰਨਾਕ ਕੁੱਤਾ ਪਿੱਟਬੁੱਲ ਨੇ ਗਾਂ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵੱਲੋਂ ਇਸ ਕੁੱਤੇ ਤੋਂ ਗਾਂ ਨੂੰ ਬਚਾਉਣ ਲਈ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਿਹਾ ਕਿ ਕੁੱਤੇ ਨੂੰ ਜਾਨ ਤੋਂ ਨਾ ਮਾਰਦੇ ਤਾਂ ਉਸ ਨੇ ਗਾਂ ਨੂੰ ਮਾਰ ਦੇਣਾ ਸੀ।

ਇਹ ਵੀ ਪੜ੍ਹੋ: ਨਾਗਰਿਤ ਸੋਧ ਕਾਨੂੰਨ: ਨਦਵਾ ਕਾਲਜ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੀਤੀ ਪਥਰਾਅ, ਧਾਰਾ 144 ਲਾਗੂ

ਉਨ੍ਹਾਂ ਕਿਹਾ ਕਿ ਇਹ ਕੁੱਤਾ ਬਹੁਤ ਖ਼ਤਰਨਾਕ ਹੈ ਅਤੇ ਜੇਕਰ ਕਿਸੇ ਵਿਅਕਤੀ ਜਾਂ ਜਾਨਵਰ ਨੂੰ ਆਪਣੀ ਲਪੇਟ ਵਿੱਚ ਲੈ ਲਵੇ ਤਾਂ ਇਸ ਤੋਂ ਕੋਈ ਬਚ ਨਹੀਂ ਸਕਦਾ। ਸਥਾਨਕ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਕੁੱਤਿਆਂ ਤੇ ਸਖ਼ਤੀ ਨਾਲ ਪਾਬੰਦੀ ਲੱਗਣੀ ਚਾਹੀਦੀ ਹੈ ਤਾਂ ਜੋ ਅਜੀਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ABOUT THE AUTHOR

...view details