ਫ਼ਤਿਹਗੜ੍ਹ ਸਾਹਿਬ: ਸ਼ਹਿਰ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਵਿਨੀ ਮਹਾਜਨ ਤੇ ਸੁਖਪਾਲ ਖਹਿਰਾ ਵੱਲੋਂ ਸਵਾਲ ਉਠਾਏ ਜਾਣ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕੰਮ ਬੋਲਣਾ ਹੁੰਦਾ ਹੈ ਜਿੱਥੇ ਤੱਕ ਵਿਨੀ ਮਹਾਜਨ ਦੀ ਗੱਲ ਹੈ ਉਹ ਇੱਕ ਕਾਬਲ ਅਧਿਕਾਰੀ ਹਨ ਅਤੇ ਉਹ ਕਈ ਵਿਭਾਗਾਂ ਵਿੱਚ ਕੰਮ ਕਰ ਚੁੱਕੇ ਹਨ।
ਵਿਨੀ ਮਹਾਜਨ ਕਾਬਿਲ ਅਧਿਕਾਰੀ: ਸਿੱਧੂ ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਉੱਚ ਪਦ ਦੇਣ ਦੀ ਗੱਲ ਹੈ, ਉਨ੍ਹਾਂ ਕਿਹਾ ਕਿ ਇਹ ਕਾਬਲੀਅਤ ਹੈ ਜਿਸ ਦੇ ਕਾਰਨ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
ਜ਼ਿਕਰ ਕਰ ਦਈਏ ਕਿ ਵਿਨੀ ਮਹਾਜਨ ਨੇ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਸਕੱਤਰ ਦਾ ਅਹੁਦਾ ਸਾਂਭਿਆ ਹੈ। ਉਹ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਹਨ ਜਿਸ ਕਰਕੇ ਵਿਰੋਧੀ ਪਾਰਟੀਆਂ ਇਸ ਮੁੱਦੇ ਨੂੰ ਚੱਕ ਰਹੀਆਂ ਹਨ। ਇਹ ਵੀ ਖ਼ਾਸ ਹੈ ਕਿ ਇਨ੍ਹਾਂ ਨੇ ਮੁੱਖ ਸਕੱਤਰ ਰਹੇ ਕਰਨ ਅਵਤਾਰ ਸਿੰਘ ਦੀ ਜਗ੍ਹਾ ਅਹੁਦਾ ਸਾਂਭਿਆ ਹੈ। ਕਰਨ ਅਵਤਾਰ ਉਹੀ ਹਨ ਜਿਨ੍ਹਾਂ ਦਾ ਕੁਝ ਸਮਾਂ ਪਹਿਲਾਂ ਮੰਤਰੀਆਂ ਨਾਲ ਵਿਵਾਦ ਹੋਇਆ ਸੀ ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਇਸ ਦੀ ਮਾਫ਼ੀ ਮੰਗ ਲਈ ਸੀ।
ਇਹ ਵੀ ਜ਼ਿਕਰ ਕਰ ਦਈਏ ਕਿ ਵਿਨੀ ਮਹਾਜਨ ਪੰਜਾਬ ਦੀ ਪਹਿਲੀ ਡੀਸੀ ਬਣੀ ਸੀ ਜਿਨ੍ਹਾਂ ਨੇ 1995 ਵਿੱਚ ਰੋਪੜ ਵਿੱਚ ਪਹਿਲੀ ਵਾਰ ਅਹੁਦਾ ਸਾਂਭਿਆ ਸੀ।