ਕਸ਼ਮੀਰੀ ਤੇ ਹਿਮਾਚਲੀ ਵਿਦਿਆਰਥੀਆਂ ਵਿਚਕਾਰ ਹੋਈ ਤਕਰਾਰ, ਵੀਡੀਓ ਵਾਇਰਲ - ਕਸ਼ਮੀਰੀ
ਖੰਨਾ ਦੇ ਇੱਕ ਕਾਲਜ ਦੀ ਪੁਲਵਾਮਾ ਹਮਲੇ ਤੋਂ ਬਾਅਦ ਵੀਡੀਓ ਹੋਈ ਵਾਇਰਲ। ਵੀਡੀਓ 'ਚ ਹਿਮਾਚਲ ਤੇ ਕਸ਼ਮੀਰ ਵਿਦਿਆਰਥੀਆਂ 'ਚ ਹੋਇਆ ਆਪਸੀ ਵਿਵਾਦ। ਤਕਰਾਰ ਤੋਂ ਬਾਅਦ ਸਹਿਮੇ ਹੋਏ ਨਜ਼ਰ ਆਏ ਕਸ਼ਮੀਰੀ ਵਿਦਿਆਰਥੀ। ਪੁਲਿਸ ਨੇ ਦੋਹਾਂ ਪੱਖਾਂ ਦਾ ਕਰਵਾਇਆ ਸਮਝੌਤਾ।
ਕਸ਼ਮੀਰੀ ਤੇ ਹਿਮਾਚਲੀ ਵਿਦਿਆਰਥੀਆਂ ਵਿਚਕਾਰ ਹੋਈ ਤਕਰਾਰ
ਖੰਨਾ: ਸ਼ਹਿਰ 'ਚ ਸਥਿਤ ਇੱਕ ਨਿਜੀ ਕਾਲਜ 'ਚ ਪੜ੍ਹ ਰਹੇ ਕਸ਼ਮੀਰੀ ਤੇ ਹਿਮਾਚਲੀ ਵਿਦਿਆਰਥੀਆਂ ਦੀ ਪੁਲਵਾਮਾ ਹਮਲੇ ਤੋਂ ਬਾਅਦ ਆਪਸ ਚ ਤਕਰਾਰ ਹੋ ਗਈ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ। ਇਹ ਵੀਡੀਓ ਕਸ਼ਮੀਰੀ ਵਿਦਿਆਰਥੀਆਂ ਨੇ ਆਪ ਬਣਾ ਕੇ ਵਾਇਰਲ ਕੀਤਾ ਹੈ।ਇਸ ਵੀਡੀਓ ਵਿੱਚ ਕਸ਼ਮੀਰੀ ਤੇ ਹਿਮਾਚਲੀ ਵਿਦਿਆਰਥੀਆਂ ਵਿਚਕਾਰ ਆਪਸੀ ਵਿਵਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।
ਕਸ਼ਮੀਰੀ ਤੇ ਹਿਮਾਚਲੀ ਵਿਦਿਆਰਥੀਆਂ ਵਿਚਕਾਰ ਹੋਈ ਤਕਰਾਰ
Last Updated : Feb 21, 2019, 1:22 PM IST