ਪੰਜਾਬ

punjab

ETV Bharat / state

ਕੇਂਦਰ ਸਰਕਾਰ ਕਰਤਾਰਪੁਰ ਦਾ ਲਾਂਘਾ ਖੋਲ੍ਹੇ: ਜਥੇਦਾਰ ਰਘਬੀਰ ਸਿੰਘ - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਪਿੰਡ ਕਪੂਰਗੜ੍ਹ ਦੇ ਗੁਰਦੁਆਰਾ ਬਾਬਾ ਨਾਥਾ ਸਿੰਘ ਜੀ ਦੇ ਵਿੱਚ ਸੁਸ਼ੋਭਿਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰ ਤੇ ਪੁਰਾਤਨ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।

ਕੇਂਦਰ ਸਰਕਾਰ ਕਰਤਾਰਪੁਰ ਦਾ ਲਾਂਘਾ ਖੋਲ੍ਹੇ: ਜਥੇਦਾਰ ਰਘਬੀਰ ਸਿੰਘ
ਕੇਂਦਰ ਸਰਕਾਰ ਕਰਤਾਰਪੁਰ ਦਾ ਲਾਂਘਾ ਖੋਲ੍ਹੇ: ਜਥੇਦਾਰ ਰਘਬੀਰ ਸਿੰਘ

By

Published : Jul 23, 2021, 4:26 PM IST

ਸ੍ਰੀ ਫ਼ਤਹਿਗੜ੍ਹ ਸਾਹਿਬ: ਪਿੰਡ ਕਪੂਰਗੜ੍ਹ ਦੇ ਗੁਰਦੁਆਰਾ ਬਾਬਾ ਨਾਥਾ ਸਿੰਘ ਜੀ ਦੇ ਵਿੱਚ ਸੁਸ਼ੋਭਿਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰ ਤੇ ਪੁਰਾਤਨ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।

ਕੇਂਦਰ ਸਰਕਾਰ ਕਰਤਾਰਪੁਰ ਦਾ ਲਾਂਘਾ ਖੋਲ੍ਹੇ: ਜਥੇਦਾਰ ਰਘਬੀਰ ਸਿੰਘ

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਹ ਗੁਰੂ ਸਾਹਿਬ ਜੀ ਦੇ ਸ਼ਾਸਤਰ ਅਤੇ ਪੁਰਾਤਨ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਹਨ। ਪਰ ਉਨ੍ਹਾਂ ਨੂੰ ਅਫਸੋਸ ਹੈ ਕਿ ਇੱਥੇ ਇਤਹਾਸਿਕ ਸਥਾਨ ਖੰਡਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜਿਸ ਦੀ ਸਾਂਭ ਸੰਭਾਲ ਐੱਸਜੀਪੀਸੀ ਦੇ ਵੱਲੋਂ ਕੀਤੀ ਜਾਵੇਗੀ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਜੋ ਬਾਬਾ ਨਾਥਾ ਸਿੰਘ ਜੀ ਦਾ ਕਿਲ੍ਹਾ ਹੈ। ਉਸ ਨੂੰ ਵੀ ਪੁਰਾਤਨ ਦਿੱਖ ਦੇ ਕੇ ਬਣਾਇਆ ਜਾਵੇਗਾ।

ਇਸ ਮੌਕੇ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹ ਦੇਣਾ ਚਾਹੀਦਾ ਹੈ। ਕਿਉਂਕਿ ਹੁਣ ਦੇਸ਼ ਦੇ ਵਿਚ ਸਕੂਲ, ਕਾਲਜ, ਮਾਲ ਅਤੇ ਹਵਾਈ ਅੱਡੇ ਖੁੱਲ੍ਹ ਗਏ ਹਨ। ਪਾਕਿਸਤਾਨ ਵੱਲੋਂ ਵੀ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ ਹੈ। ਹੁਣ ਕੇਂਦਰ ਸਰਕਾਰ ਨੂੰ ਵੀ ਕਰਤਾਰਪੁਰ ਦਾ ਲਾਂਘਾ ਖੋਲ੍ਹ ਦੇਣਾ ਚਾਹੀਦਾ ਤਾਂ ਜੋ ਸਿੱਖ ਸੰਗਤ ਉੱਥੇ ਜਾ ਕੇ ਦੇ ਦਰਸ਼ਨ ਕਰ ਸਕੇ।

ਇਸ ਮੌਕੇ ਤੇ ਐੱਸਜੀਪੀਸੀ ਮੈਂਬਰ ਰਵਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਗੁਰਦੁਆਰਾ ਸਾਹਿਬ ਵਿੱਚ ਦਰਸ਼ਨਾਂ ਦੇ ਲਈ ਆਏ ਸਨ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਬਾਬਾ ਨਾਥਾ ਸਿੰਘ ਜੀ ਦੇ ਕਿਲ੍ਹਾ ਤੇ ਗੁਰੂ ਸਾਹਿਬ ਦੇ ਸਾਸਤਰਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ :ਸਿੱਧੂ ਦੀ ਤਾਜਪੋਸ਼ੀ ਲਈ ਜਾ ਰਹੀ ਬੱਸ ਤੇ ਰੋਡਵੇਜ ਬੱਸ ਦੀ ਭਿਆਨਕ ਟੱਕਰ, 5 ਮੌਤਾਂ

ABOUT THE AUTHOR

...view details