ਸ੍ਰੀ ਫਤਿਹਗੜ੍ਹ ਸਾਹਿਬ: ਦੇਸ਼ ਨੂੰ ਵਿਕਾਸ ਦੇ ਰਾਹੇ ਪਾਉਣ ਦਾ ਦਾਅਵਾ ਕਰ ਵਾਲੀ ਮੋਦੀ ਸਰਕਾਰ ਨੇ ਦੇਸ਼ ਨੂੰ ਮੰਦੀ ਵੱਲ ਧਕੇਲ ਦਿੱਤਾ ਹੈ। ਜੀਡੀਪੀ ਗ੍ਰੋਥ ਵਿੱਚ ਭਾਰੀ ਗਿਰਾਵਟ ਆਉਣ ਦਾ ਅਸਰ ਸਰਹਿੰਦ ਵਿੱਖੇ ਲੋਹਾ ਕਾਰੋਬਾਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ, ਜਿਥੇ ਟਰੱਕਾਂ, ਬੱਸਾਂ ਦੀ ਬਾਡੀ ਬਨਾਉਣ ਵਾਲਿਆ ਫੈਕਟਰੀਆਂ ਵਿੱਚ ਮੰਦੀ ਛਾਈ ਹੋਈ ਹੈ, ਆਲਮ ਇਹ ਹੈ ਕਿ ਇੱਕਲੇ ਸਰਹਿੰਦ ਵਿੱਚ ਹੀ 30 ਤੋਂ 40 ਹਜ਼ਾਰ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ।
ਪਿਛਲੇ ਕਈ ਸਾਲ ਤੋਂ ਸਰਹਿੰਦ ਵਿਖੇ ਟਰੱਕਾਂ ਤੇ ਬੱਸਾਂ ਨੂੰ ਬਾਡੀ ਲਗਾਉਣ ਦਾ ਕੰਮ ਸ਼ੁਰੂ ਹੋਇਆ ਸੀ, ਕੁਝ ਸਾਲਾਂ ਵਿੱਚ ਹੀ ਬੁਲੰਦੀਆਂ 'ਤੇ ਪਹੁੰਚ ਗਿਆ ਅਤੇ ਸਰਹਿੰਦ ਦੀ ਮੰਡੀ ਪੂਰੇ ਏਸ਼ੀਆ ਵਿੱਚ ਨੰਬਰ ਇੱਕ 'ਤੇ ਮਸ਼ਹੂਰ ਹੋ ਗਈ।
ਨੰਬਰ ਇੱਕ 'ਤੇ ਮਸ਼ਹੂਰ ਲਿਆਉਣ ਦੇ ਵਿੱਚ ਇੱਥੋਂ ਦੇ ਕਾਰੀਗਰਾਂ ਦਾ ਅਹਿਮ ਰੋਲ ਰਿਹਾ ਪਰ ਅੱਜ ਦੇ ਹਾਲਾਤ ਕੁਝ ਹੋਰ ਹੋ ਰਹੇ ਹਨ ਕਿਉਂਕਿ ਅੱਜ ਟਰੱਕ ਅਤੇ ਬੱਸ ਬਾਡੀ ਬਿਲਡਿੰਗ ਦੇ ਕਾਰੋਬਾਰ ਵਿੱਚ ਮੰਦੀ ਛਾਈ ਹੋਈ ਹੈ ਜੋ ਇੱਥੋਂ ਦੇ ਮਾਲਕਾਂ ਦੇ ਨਾਲ-ਨਾਲ ਮਜ਼ਦੂਰਾਂ ਲਈ ਵੀ ਮੁਸ਼ਕਲਾਂ ਭਰੀ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਟਰੱਕ ਅਤੇ ਬੱਸ ਬਾਡੀ ਬਿਲਡਿੰਗ ਦੇ ਐਸੋਸੀਏਸ਼ਨ ਦੇ ਪ੍ਰਧਾਨ ਹਰਮੀਤ ਸਿੰਘ ਸੱਗੂ ਨੇ ਕਿਹਾ ਕਿ ਪਿਛਲੇ 50 ਸਾਲਾਂ ਵਿੱਚ ਵੀ ਉਤਰਾ ਚੜ੍ਹਾ ਆਏ ਪਰ ਅਜਿਹੀ ਮੰਦੀ ਕਦੇ ਨਹੀਂ ਆਈ।