ਪੰਜਾਬ

punjab

ETV Bharat / state

ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ, ਹੋਈ ਸੜ ਕੇ ਸੁਆਹ - fatehgarh sahib latest news

ਅਮਲੋਹ-ਨਾਭਾ ਰੋਡ 'ਤੇ ਸਥਿਤ ਪਿੰਡ ਭੱਦਲਥੂਹਾ ਵਿਖੇ ਪਰਾਲੀ ਨਾਲ ਭਰੀ ਟਰਾਲੀ ਨੂੰ ਅੱਗ ਲੱਗ ਗਈ। ਬਿਜਲੀ ਦੇ ਟਰਾਂਸਫਾਰਮਰ ਨਾਲ ਟੱਕਰ ਹੋਣ ਕਰਕੇ ਲੱਗੀ ਟਰਾਲੀ ਨੂੰ ਅੱਗ।

ਫ਼ੋਟੋ

By

Published : Nov 20, 2019, 9:58 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਅਮਲੋਹ-ਨਾਭਾ ਰੋਡ 'ਤੇ ਸਥਿਤ ਪਿੰਡ ਭੱਦਲਥੂਹਾ ਵਿਖੇ ਪਰਾਲੀ ਨਾਲ ਭਰੀ ਹੋਈ ਟਰਾਲੀ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪਰਾਲੀ ਨਾਲ ਭਰੀ ਸਾਰੀ ਟਰਾਲੀ ਸੜਕੇ ਰਾਖ ਹੋ ਗਈ। ਅੱਗ ਤੇ ਕਾਬੂ ਪਾਉਣ ਦੇ ਲਈ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਿਸ ਨਾਲ ਅੱਗ ਤੇ ਕਾਬੂ ਪਾਇਆ ਗਿਆ।

ਵੇਖੋ ਵੀਡੀਓ

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਜੋਗਾ ਸਿੰਘ ਨੇ ਦੱਸਿਆ ਕਿ ਇਹ ਟਰਾਲੀ ਪਿੰਡ ਭੱਦਲਥੂਹਾ ਤੋਂ ਭਾਰਸੋ ਰੋਡ ਵੱਲ ਨੂੰ ਜਾ ਰਹੀ ਸੀ। ਰੋਡ ਤੇ ਸਾਈਡ ਦਿੰਦੇ ਸਮੇਂ ਇਹ ਟਰਾਲੀ ਦੀ ਬਿਜਲੀ ਦੇ ਟਰਾਂਸਫਾਰਮਰ ਨਾਲ ਟੱਕਰ ਹੋ ਗਈ ਜਿਸ ਦੇ ਨਾਲ ਇਸ ਟਰਾਲੀ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ: ਸ਼ਹੀਦ ਫ਼ੌਜੀ ਵੀਰਪਾਲ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸਸਕਾਰ

ਅੱਗ ਤੇ ਕਾਬੂ ਪਾਉਣ ਲਈ ਫਾਇਰ ਬਰਗੇਡ ਨੂੰ ਮੌਕੇ ਤੇ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਟਰੈਕਟਰ ਚਾਲਕ ਅੱਗ ਲੱਗਣ ਤੋਂ ਬਾਅਦ ਟਰੈਕਟਰ ਨੂੰ ਲੈ ਕੇ ਮੌਕੇ ਤੋਂ ਭੱਜ ਗਿਆ।

ABOUT THE AUTHOR

...view details