ਪੰਜਾਬ

punjab

ETV Bharat / state

ਇਕ ਰਾਤ ਵਿੱਚ ਚੋਰਾਂ ਨੇ ਲੁੱਟੀਆਂ ਅੱਧਾ ਦਰਜ਼ਨ ਦੁਕਾਨਾਂ - Fatehgarh Sahib news

ਸ਼ਹਿਰ ਅਮਲੋਹ ਦੇ ਵਿੱਚ ਇੱਕ ਰਾਤ ਵਿਚ ਹੀ ਅੱਧੀ ਦਰਜਨ ਤੋਂ ਵੱਧ ਦੁਕਾਨਾਂ ਨੂੰ ਚੋਰਾਂ ਵਲੋ ਨਿਸ਼ਾਨਾ ਬਣਾਇਆ ਗਿਆ। ਚੋਰਾਂ ਵੱਲੋਂ ਇਨ੍ਹਾਂ ਦੁਕਾਨਾਂ ਦੀਆ ਕੰਧਾ ਨੂੰ ਪਾੜ ਲਾ ਕੇ ਨਗਦੀ ਚੋਰੀ ਕੀਤੀ ਗਈ। ਚੋਰੀ ਦੀ ਇਹ ਘਟਨਾ ਇਕ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਮੌਕੇ ਗੱਲਬਾਤ ਕਰਦੇ ਐਸ ਐਚ ਓ ਅਮਲੋਹ ਵਿਨੋਦ ਕੁਮਾਰ ਨੇ ਦੱਸਿਆ ਕਿ ਅਮਲੋਹ ਵਿੱਚ ਦਸ਼ਮੇਸ਼ ਦੁਕਾਨ ਦੇ ਵਿਚ ਚੋਰੀ ਹੋਈ ਹੈ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੇ ਚੌਂਕੀਦਾਰ ਉਸ ਦਿਨ ਗ਼ੈਰ-ਹਾਜ਼ਰ ਨਹੀਂ ਸਗੋਂ ਛੁੱਟੀ 'ਤੇ ਸੀ।

Thieves looted half a dozen shops
Thieves looted half a dozen shops

By

Published : Nov 22, 2022, 11:45 AM IST

ਫ਼ਤਹਿਗੜ੍ਹ ਸਾਹਿਬ: ਸ਼ਹਿਰ ਅਮਲੋਹ ਦੇ ਵਿੱਚ ਇੱਕ ਰਾਤ ਵਿਚ ਹੀ ਅੱਧੀ ਦਰਜਨ ਤੋਂ ਵੱਧ ਦੁਕਾਨਾਂ ਨੂੰ ਚੋਰਾਂ ਵਲੋ ਨਿਸ਼ਾਨਾ ਬਣਾਇਆ ਗਿਆ। ਚੋਰਾਂ ਵੱਲੋਂ ਇਨ੍ਹਾਂ ਦੁਕਾਨਾਂ ਦੀਆ ਕੰਧਾ ਨੂੰ ਪਾੜ ਲਾ ਕੇ ਨਗਦੀ ਚੋਰੀ ਕੀਤੀ ਗਈ। ਚੋਰੀ ਦੀ ਇਹ ਘਟਨਾ ਇਕ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।

ਪਾੜ ਲਗਾ ਕੇ ਕੀਤੀ ਗਈ ਚੋਰੀ : ਉਥੇ ਇਹਨਾਂ ਚੋਰਾ ਵੱਲੋਂ ਦੁਕਾਨਾਂ ਦੇ ਪਿੱਛੇ ਪਾੜ ਲਗਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਚੋਰਾ ਵੱਲੋਂ ਜਿਹੜੀਆਂ ਦੁਕਾਨਾਂ ਉਪਰ ਚੋਰੀ ਕੀਤੀ ਗਈ ਹੈ ਉਹ ਸਿਰਫ਼ ਦੁਕਾਨਾਂ ਵਿੱਚ ਪਏ ਕੈਸ਼ ਨੂੰ ਹੀ ਚੋਰੀ ਕਰਕੇ ਲੈ ਕੇ ਗਏ ਹਨ।

ਇਕ ਰਾਤ ਵਿੱਚ ਚੋਰਾਂ ਨੇ ਲੁੱਟੀਆਂ ਅੱਧਾ ਦਰਜ਼ਨ ਦੁਕਾਨਾਂ

60 ਹਜ਼ਾਰ ਦੇ ਕਰੀਬ ਰਾਸ਼ੀ ਚੋਰੀ : ਦੁਕਾਨਾਂ ਵਿਚੋਂ ਕੋਈ ਹੋਰ ਸਾਮਾਨ ਚੋਰੀ ਕਰਕੇ ਨਹੀਂ ਲੈ ਕੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਇੱਕ ਦੁਕਾਨਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਆ ਕੇ ਦੁਕਾਨ ਖੋਲੀ ਤਾਂ ਦੇਖਿਆ ਗੱਲਾ ਟੁੱਟਿਆ ਪਿਆ ਸੀ ਉਸ ਵਿੱਚ 60 ਹਜ਼ਾਰ ਦੇ ਕਰੀਬ ਰਾਸ਼ੀ ਸੀ ਜਿਹੜੀ ਚੋਰ ਨਾਲ ਲੈ ਗਏ ਅਤੇ ਇਹ ਰਾਸ਼ੀ ਮੈਂ ਦੁਕਾਨ ਵਿੱਚ ਭੁੱਲ ਗਿਆ ਸੀ। ਉਹਨਾਂ ਦੱਸਿਆ ਕਿ ਜਦੋਂ ਮੇਰੇ ਵੱਲੋਂ ਬਾਕੀ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਦੂਸਰੀ ਮੰਜ਼ਿਲ ਉਪਰ ਲੱਗਿਆ।

ਇਕੋ ਦਿਨ ਕਈ ਦੁਕਾਨਾਂ ਉਤੇ ਚੋਰੀ :ਰੌਸ਼ਨ ਦਾਨ ਤੋੜਿਆ ਹੋਇਆ ਸੀ ਉਸ ਰਾਹੀ ਇਹ ਇਹ ਚੋਰ ਅੰਦਰ ਆਏ ਜਿਹੜੇ ਮੇਰੇ ਕੈਮਰੇ ਤੋੜ ਗਏ ਅਤੇ ਜਿਹੜਾ ਕੈਸ਼ ਪਿਆ ਸੀ ਉਹ ਵੀ ਨਾਲ ਲੈ ਗਏ। ਉਹਨਾਂ ਅੱਗੇ ਕਿਹਾ ਕਿ ਸਾਰੀਆਂ ਦੁਕਾਨਾਂ ਤੋਂ ਕੈਸ਼ ਹੀ ਲੈ ਕੇ ਗਏ ਹਨ ਅਤੇ ਹੋਰ ਕੋਈ ਸਾਮਾਨ ਨਹੀਂ ਲੈਕੇ ਗਏ। ਉਥੇ ਹੀ ਇਕ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਵਿਚੋਂ 3 ਤੋਂ 4 ਹਜ਼ਾਰ ਦੇ ਕਰੀਬ ਰਾਸ਼ੀ ਚੋਰੀ ਹੋਈ ਹੈ ਅਤੇ ਇਕ ਦੁਕਾਨ ਦੇ ਮਾਲਕ ਜਸਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਵਿਚੋਂ ਵੀ ਚੋਰ ਨਗਦੀ ਚੋਰੀ ਕਰਕੇ ਲੈਕੇ ਗਏ ਹਨ ਉਥੇ ਹੀ ਇਹ ਚੋਰ ਸ਼ੀਸ਼ੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ।

ਪੁਲਿਸ ਕਰ ਰਹੀ ਜਾਂਚ:ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਮਾਮਲਾ ਪੁਲਿਸ ਦੇ ਵਿਚ ਵੀ ਲਿਆਂਦਾ ਗਿਆ ਹੈ ਅਤੇ ਪੁਲਿਸ ਮੁਲਾਜ਼ਮ ਮੌਕਾ ਵੀ ਦੇਖਕੇ ਗਏ ਹਨ ਅਤੇ ਪੁਲਿਸ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਚੋਰਾ ਫੜਿਆ ਜਾਵੇ। ਉਥੇ ਹੀ ਇਸ ਮੌਕੇ ਗੱਲਬਾਤ ਕਰਦੇ ਐਸ ਐਚ ਓ ਅਮਲੋਹ ਵਿਨੋਦ ਕੁਮਾਰ ਨੇ ਦੱਸਿਆ ਕਿ ਅਮਲੋਹ ਵਿੱਚ ਦਸ਼ਮੇਸ਼ ਦੁਕਾਨ ਦੇ ਵਿਚ ਚੋਰੀ ਹੋਈ ਹੈ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੇ ਚੌਂਕੀਦਾਰ ਉਸ ਦਿਨ ਗ਼ੈਰ-ਹਾਜ਼ਰ ਨਹੀਂ ਸਗੋਂ ਛੁੱਟੀ 'ਤੇ ਸੀ।

ਇਹ ਵੀ ਪੜ੍ਹੋ:-ਖੰਡ ਮਿੱਲਾਂ ਨਾਂ ਖੁੱਲ੍ਹਣ ਉੱਤੇ ਗੰਨਾ ਕਿਸਾਨਾਂ ਨੇ CM ਨੂੰ ਸੁਣਾਈਆਂ ਖਰੀਆਂ ਖਰੀਆਂ

ABOUT THE AUTHOR

...view details