ਸ੍ਰੀ ਫ਼ਤਿਹਗੜ ਸਾਹਿਬ: ਜ਼ਿਲ੍ਹੇ ਦੇ ਵੱਖ-ਵੱਖ ਪਿੰਡ ਦੇ ਧਾਰਮਿਕ ਸਥਾਨਾਂ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਇੱਕੋਂ ਰਾਤ 'ਚ ਚੋਰ ਚੋਰੀ ਕਰਕੇ ਫ਼ਰਾਰ ਹੋ ਗਏ ਹਨ। ਜਾਣਕਾਰੀ ਮੁਤਾਬਕ ਪਹਿਲੀ ਵਾਰਦਾਤ ਵਿੱਚ ਪਿੰਡ ਦੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਨੂੰ ਨਿਸ਼ਾਨਾ ਬਣਾਇਆ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਜਮੇਰ ਸਿੰਘ ਨੇ ਦੱਸਿਆ ਕਿ ਘਟਨਾ ਰਾਤੀ ਲਗਭਗ 1:30 ਵਜੇਂ ਵਾਪਰੀ ਹੈ।
ਸ੍ਰੀ ਫ਼ਤਿਹਗੜ ਸਾਹਿਬ ਦੇ 4 ਧਾਰਮਿਕ ਸਥਾਨਾ 'ਤੇ ਚੋਰਾਂ ਨੇ ਕੀਤੀ ਲੁੱਟ - ਸ੍ਰੀ ਫ਼ਤਿਹਗੜ ਸਾਹਿਬ
ਸ੍ਰੀ ਫ਼ਤਿਹਗੜ ਸਾਹਿਬ ਦੇ ਵੱਖ-ਵੱਖ ਪਿੰਡ ਦੇ ਧਾਰਮਿਕ ਸਥਾਨਾ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਚੋਰ ਇੱਕੋਂ ਰਾਤ 'ਚ 4 ਥਾਂਵਾਂ 'ਤੇ ਚੋਰੀ ਕਰ ਫ਼ਰਾਰ ਹੋ ਗਏ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆ ਵਿਰੁੱਧ ਛੇਤੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ 3 ਵਿਅਕਤੀ ਸ਼ਰੇਆਮ ਗੁਰੂ ਕੀ ਗੋਲਕ ਚੁੱਕ ਕੇ ਲੈ ਜਾਂਦੇ ਵਿਖਾਈ ਦੇ ਰਹੇ ਹਨ।ਗੁਰਦੁਆਰਾ ਸਾਹਿਬ ਦੇ ਵਾਈਸ ਪ੍ਰਧਾਨ ਗੁਰਨੇਕ ਸਿੰਘ ਨੇ ਦੱਸਿਆ ਕਿ ਗੋਲਕ ਵਿੱਚ ਲਗਭਗ 60 ਹਜ਼ਾਰ ਰੁਪਏ ਦੀ ਨਕਦੀ ਹੋਣ ਦਾ ਅਨੁਮਾਨ ਹੈ। ਗ੍ਰੰਥੀ ਸਿੰਘ ਨੇ ਦੱਸਿਆ ਕਿ ਘਟਨਾ ਵੇਲੇ ਉਸ ਦੀ ਅੱਖ ਖੁਲ੍ਹ ਗਈ ਸੀ, ਪਰ ਚੋਰਾਂ ਕੋਲ ਤੇਜਧਾਰ ਹਥਿਆਰ ਹੋਣ ਕਾਰਨ ਉਸ ਨੇ ਚੁੱਪ ਰਹਿਣ ਵਿੱਚ ਹੀ ਆਪਣਾ ਭਲਾ ਸਮਝਿਆ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਚੋਰੀ ਸਬੰਧੀ ਪਿੰਡ 'ਚ ਅਨਾਉਸਮੈਂਟ ਕਰ ਦਿੱਤੀ ਗਈ।
ਦੂਜੀ ਘਟਨਾ ਵਿੱਚ ਪਿੰਡ ਵਾਸੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਰਾਤੀ ਲਗਭਗ ਡੇਢ ਵਜੇ ਦੇ ਕਰੀਬ ਪਿੰਡ ਵਿੱਚ ਸਥਿਤ ਸਿੰਘ ਸ਼ਹੀਦਾਂ ਤੋਂ ਚੋਰਾਂ ਨੇ ਗੱਲਾ ਤੋੜ ਕੇ ਉਸ ਵਿਚੋਂ ਨਕਦੀ ਕੱਢ ਲਈ। ਪਿੰਡ ਵਾਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੀ ਚੋਰਾਂ ਨੇ ਪਿੰਡ ਭਾਊ ਸਾਊ ਦੀ ਸਮਾਧ ਦਾ ਗੱਲਾ ਤੋੜ ਕੇ ਚੋਰੀ ਕੀਤੀ ਹੈ। ਇਸੇ ਤਰਾਂ ਤੀਜੀ ਘਟਨਾ ਨਾਲ ਸਿੱਧ ਬਾਬਾ ਦੀ ਸਮਾਧ ਤੋਂ ਵੀ ਚੋਰੀ ਕੀਤੀ ਹੈ। ਇਵੇਂ ਹੀ ਚੋਥੀ ਘਟਨਾ ਵਿੱਚ 2 ਮੋਟਰਾਂ ਦੇ ਤਾਲ਼ੇ ਤੋੜ ਗਏ ਅਤੇ ਮੋਟਰਾਂ ਅੰਦਰ ਪਿਆ ਸਾਮਾਨ ਤੇ ਹੱਥ ਸਾਫ਼ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲਿਆ ਵਿਰੁੱਧ ਜਲਦ ਕਾਰਵਾਈ ਕੀਤੀ ਜਾਵੇ।