ਸ੍ਰੀ ਫ਼ਤਿਹਗੜ੍ਹ ਸਾਹਿਬ: ਮਿੰਨੀ ਮੱਕਾ ਵਜੋਂ ਜਾਣੇ ਜਾਂਦੇ ਰੋਜ਼ਾ ਸ਼ਰੀਫ ਸਰਹਿੰਦ ਵਿਖੇ ਹਜ਼ਰਤ ਇਮਾਮੇ ਰਬਾਨੀ ਮੁਜਦੱਦ ਅਲਫਸਾਨੀ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਦੀ ਯਾਦ ਵਿੱਚ ਲੱਗਣ ਵਾਲਾ 406ਵਾਂ ਸਾਲਾਨਾ ਤਿੰਨ ਰੋਜ਼ਾ ਉਰਸ 26 ਅਕਤੂਬਰ ਤੋਂ ਸ਼ੁਰੂ ਹੋਵੇਗਾ ਜੋ ਕਿ 28 ਅਕਤੂਬਰ ਤੱਕ ਚਲੇਗਾ।
ਕਰਤਾਰਪੁਰ ਲਾਂਘੇ ਲਈ 20 ਡਾਲਰ ਫੀਸ ਨਹੀਂ ਲੱਗਣੀ ਚਾਹੀਦੀ: ਖ਼ਲੀਫਾ ਸਈਅਦ ਮੁਹੰਮਦ
ਫ਼ਤਿਹਗੜ੍ਹ ਸਾਹਿਬ ਵਿੱਚ ਰੋਜ਼ਾ ਸ਼ਰੀਫ ਸਰਹਿੰਦ ਵਿਖੇ ਹਜ਼ਰਤ ਇਮਾਮੇ ਰਬਾਨੀ ਮੁਜਦੱਦ ਅਲਫਸਾਨੀ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਦੀ ਯਾਦ ਵਿੱਚ 406ਵਾਂ ਸਾਲਾਨਾ ਤਿੰਨ ਰੋਜ਼ਾ ਉਰਸ ਲਗਾਇਆ ਜਾ ਰਿਹਾ ਹੈ ਜੋ ਕਿ 26 ਅਕਤੂਬਰ ਤੋਂ 28 ਅਕਤੂਬਰ ਤੱਕ ਚੱਲੇਗਾ।
ਰੋਜ਼ਾ ਸ਼ਰੀਫ ਦੇ ਖ਼ਲੀਫਾ ਸਈਅਦ ਮੁਹੰਮਦ ਸਾਦਿਕ ਰਜ਼ਾ ਮੁੱਜਜਦੀ ਦਾ ਕਹਿਣਾ ਹੈ ਕਿ ਇਸ ਸਲਾਨਾ ਉਰਸ ਦੀਆਂ ਸਮੁੱਚੀਆਂ ਤਿਆਰੀਆਂ ਮੁੰਕਮਲ ਕਰ ਲਈਆਂ ਗਈਆਂ ਹਨ। ਉਰਸ ਵਿੱਚ ਦੇਸ਼ ਭਰ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਸਮੇਤ ਹੋਰ ਗੁਆਂਢੀ ਦੇਸ਼ਾਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਜ਼ਿਆਰਤ ਕਰਨ ਹਜ਼ਰਤ ਇਮਾਮੇ ਰਬਾਨੀ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਮੁਜਜਦੀ ਅਲਫਸਾਨੀ ਦੀ ਦਰਗਾਹ ਤੇ ਸਲਾਮ ਪੇਸ਼ ਕਰਨ ਲਈ ਪਹੁੰਚਦੇ ਹਨ।
ਉਨ੍ਹਾਂ ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ ਪੁਰਬ ਮੌਕੇ ਖੁੱਲ੍ਹਣ ਜਾ ਰਹੇ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਸਰਕਾਰ ਵੱਲੋਂ ਰੱਖੀ 20 ਡਾਲਰ ਫੀਸ ਕਿਸੇ ਵੀ ਹਾਲਤ ਵਿਚ ਨਹੀਂ ਲੱਗਣੀ ਚਾਹੀਦੀ। ਸੰਗਤ ਨੇ ਤਾਂ ਕੇਵਲ ਗੁਰੂ ਘਰ ਆਪਣੀ ਅਕੀਦਤ ਪੇਸ਼ ਕਰਨ ਲਈ ਜਾਣਾ ਹੈ ਨਾ ਕਿ ਘੁੰਮਣ। ਇਸ ਲਈ ਹਰ ਵਿਅਕਤੀ ਨੂੰ ਬਿਨਾਂ ਫੀਸ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜ਼ਾਜਤ ਦੇਣੀ ਚਾਹੀਦੀ ਹੈ।