ਫ਼ਤਿਹਗੜ੍ਹ ਸਾਹਿਬ: ਕੋਰੋਨਾ ਦੀ ਦੂਸਰੀ ਲਹਿਰ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਪਿੰਡਾਂ ਵਿੱਚ ਸ਼ਹਿਰਾਂ ਤੋਂ ਨਾਲੋਂ ਵੱਧ ਰਹੀ ਹੈ। ਜਿਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਵਿੱਚ ਹੀ ਇਲਾਜ ਦੇਣ ਦਾ ਦਾਅਵੇ ਪੰਜਾਬ ਸਰਕਾਰ ਵੱਲੋਂ ਕੀਤਾ ਰਿਹਾ ਹੈ ਪਰ ਇਹ ਕਿੰਨੇ ਕੁ ਸੱਚੇ ਹਨ ਇਸ ਦੀ ਪੋਲ ਖੋਲ ਰਿਹਾ ਹੈ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਧੀਨ ਪੈਂਦੇ ਹਲਕਾ ਅਮਲੋਹ ਦੇ ਪਿੰਡ ਮਾਲੋਵਾਲ ਦਾ ਰੈਡ ਕਰਾਸ ਹਸਪਤਾਲ। ਜਿਥੇ ਦੀ ਬਿਲਡਿੰਗ ਲੋਕਾਂ ਦਾ ਇਲਾਜ ਕਰਨ ਦੀ ਥਾਂ ਖੁਦ ਬਿਮਾਰ ਪਈ ਹੈ। ਖੰਡਰ ਬਣ ਚੁੱਕਿਆਂ ਇਹ ਹਸਪਤਾਲ ਕਰੀਬ 10 ਕਿੱਲੇ ਵਿੱਚ ਬਣਿਆ ਹੋਇਆ। ਕਿਸੇ ਵਕਤ ਇਹ ਸਿਹਤ ਕੇਂਦਰ ਆਸਪਾਸ ਦੇ ਕਰੀਬ 25 ਪਿੰਡਾਂ ਨੂੰ ਸਿਹਤ ਸਹੂਲਤਾਂ ਦਿੰਦਾ ਸੀ। ਪਰ ਅੱਜ ਇਸ ਸਿਹਤ ਕੇਂਦਰ ਖੁਦ ਤਰਸਯੋਗ ਹਾਲਤ ਵਿੱਚ ਪੁੱਜ ਗਿਆ ਹੈ।
ਪਿੰਡ ਵਾਸੀ ਨੇ ਕਿਹਾ ਕਿ ਹਲਕਾ ਅਮਲੋਹ ਦੇ ਪਿੰਡ ਮਾਲੋਵਾਲ ਦਾ ਰੈਡ ਕਰਾਸ ਹਸਪਤਾਲ ਨੂੰ 1979 ਦੇ ਐਮਪੀ ਸਵ. ਗੁਰਚਰਨ ਸਿੰਘ ਟੌਹੜਾ ਨੇ ਨੀਂਹ ਪੱਥਰ ਰੱਖਿਆ ਗਿਆ ਤੇ ਉਨ੍ਹਾਂ ਵੱਲੋਂ ਹੀ ਇਹ ਹਸਪਤਾਲ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ 24 ਅਸਾਮੀਆਂ ਹਨ ਜਿਸ ਵਿੱਚ ਸਿਰਫ਼ 6 ਹੀ ਅਸਾਮੀ ਭਰੀਆਂ ਹਨ। ਬਾਕੀ ਖਾਲੀਆਂ ਹਨ। ਉਨ੍ਹਾਂ ਕਿਹਾ ਕਿ ਇਹ ਹਸਪਤਾਲ 35 ਦੇ ਕਰੀਬ ਪਿੰਡਾਂ ਨੂੰ ਲਗਦਾ ਹੈ ਪਰ ਕੋਈ ਸਟਾਫ ਨਾ ਹੋਣ ਕਾਰਨ ਅਤੇ ਹਸਪਤਾਲ ਦੀ ਹਾਲਾਤ ਖਰਾਬ ਹੋਣ ਨਾਲ ਲੋਕ ਇਲਾਜ ਕਰਵਾਉਣ ਲਈ ਸ਼ਹਿਰ ਦੇ ਹਸਪਤਾਲ ਵਿੱਚ ਜਾਂਦੇ ਹਨ।