ਫਤਿਹਗੜ੍ਹ ਸਾਹਿਬ: ਰੂਸ ਤੇ ਯੂਕ੍ਰੇਨ ਦੀ ਲੜਾਈ ਵੱਧਣ ਦਾ ਅਸਰ ਭਾਰਤ ਉਪਰ ਵੀ ਪੈਣ ਲੱਗਾ ਹੈ। ਇੱਥੇ ਲੋਹਾ, ਸਟੀਲ ਦੇ ਰੇਟ ਵਧਣ ਨਾਲ ਜਿੱਥੇ ਮਹਿੰਗਾਈ ਵਧੀ, ਉਥੇ ਹੀ ਕਾਰੋਬਾਰ ਵੀ 'ਤੇ ਅਸਰ ਦੇਖ ਨੂੰ ਮਿਲ ਰਿਹਾ ਹੈ। ਕਾਰੋਬਾਰੀਆਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਮਹਿੰਗਾਈ ਉਪਰ ਕਾਬੂ ਪਾਇਆ ਜਾਵੇ ਅਤੇ ਆਰਥਿਕ ਪੈਕਜ ਦਿੱਤਾ ਜਾਵੇ ਤਾਂ ਜੋ ਆਮ ਲੋਕਾਂ ਉਪਰ ਇਸਦਾ ਅਸਰ ਨਾ ਹੋਵੇ।
ਇਸੇ ਤਰ੍ਹਾਂ ਹੀ ਐਲੂਮੀਨੀਅਮ ਦਾ ਕਾਰੋਬਾਰ ਕਰਨ ਵਾਲੇ ਕੇਸਰ ਸਿੰਘ ਘਟੌੜਾ ਨੇ ਕਿਹਾ ਕਿ ਬੇਸਿਕ ਰੇਟ 23 ਰੁਪਏ ਵਧਿਆ ਹੈ, ਜਦੋਂ ਕਿ ਪਹਿਲਾਂ 270 ਰੁਪਏ ਜੋ ਹੁਣ 290 ਰੁਪਏ ਤੱਕ ਰੇਟ ਆਇਆ ਸੀ। ਇਹ ਰੇਟ ਕਰੀਬ ਛੇ ਮਹੀਨੇ ਪਹਿਲਾਂ 170 ਤੋਂ 175 ਰੁਪਏ ਸੀ ਤੇ ਸਕਰੈਪ 90 ਰੁਪਏ ਸੀ। ਪਰ ਅੱਜ ਐਲੂਮੀਨੀਅਮ ਦੀ ਸਕਰੈਪ ਹੀ 190 ਰੁਪਏ ਵਿਕ ਰਹੀ ਹੈ।
ਇਸ ਨਾਲ ਕੰਮ ਬਹੁਤ ਪ੍ਰਭਾਵਿਤ ਹੋ ਰਹੇ ਹਨ। ਜਿਸ ਕਰਕੇ ਗ੍ਰਾਹਕ ਵੀ ਬਿਲਕੁਲ ਘੱਟ ਹੈ। ਗ੍ਰਾਹਕ ਵੀ ਇੰਨੀ ਮਹਿੰਗਾਈ ਚ ਐਲੂਮੀਨੀਅਮ ਦੀ ਖਰੀਦ ਨਹੀਂ ਕਰ ਸਕਦਾ। ਉਹਨਾਂ ਭਾਰਤ ਸਰਕਾਰ ਤੋਂ ਮਹਿੰਗਾਈ ਉਪਰ ਕਾਬੂ ਪਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਾਮਾਨ ਬਣਾਉਣ ਵਾਲੀਆਂ ਕੰਪਨੀ ਨੂੰ ਪੂਰਾ ਸਾਮਾਨ ਦਿੱਤਾ ਜਾਵੇ। ਪੈਟਰੋਲ, ਡੀਜਲ ਦੇ ਭਾਅ ਘੱਟ ਕੀਤੇ ਜਾਣ।