ਫ਼ਤਿਹਗੜ੍ਹ ਸਾਹਿਬ:ਖਮਾਣੋਂ ਵਿੱਚ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕਿਰਚ ਦੀ ਨੋਕ ਤੇ ਇੱਕ ਸਿਲਕ ਸਟੋਰ ਦੇ ਮਾਲਕ ਤੋਂ 2 ਲੱਖ 14 ਹਜ਼ਾਰ ਰੁਪਏ ਲੁੱਟ ਲਏ।
ਸਿਲਕ ਸਟੋਰ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਐਂਡ ਸਿੰਧ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਜਾ ਰਿਹਾ ਸੀ। ਉਸ ਦੀ ਸਕੂਟਰੀ 'ਚ ਤੇਲ ਖ਼ਤਮ ਹੋ ਜਾਣ ਕਰਕੇ ਉਹ ਮਨਸੂਰਪੁਰ ਰੋਡ ਤੋਂ ਪਟਰੋਲ ਪੰਪ ਤੋਂ ਤੇਲ ਪਵਾ ਰਿਹਾ ਸੀ। ਉਸ ਨੇ ਆਪਣੇ ਬੈਗ ਦੇ ਵਿੱਚੋਂ ਦੋ ਸੌ ਰੁਪਏ ਪੈਟਰੋਲ ਪੰਪ ਦੇ ਕਰਿੰਦੇ ਨੂੰ ਦਿੱਤੇ। ਜਿਸ ਤੋਂ ਬਾਅਦ ਉਹ ਪੈਸਿਆਂ ਵਾਲਾ ਬੈਗ ਲੈ ਕੇ ਇੱਕ ਖੰਡਰ ਪਏ ਸਕੂਲ ਮਨਸੂਰਪੁਰ ਰੋਡ ਖਮਾਣੋਂ ਨੇੜੇ ਪਹੁੰਚਿਆ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਦੋ ਮੋਨੇ ਨੌਜਵਾਨਾਂ ਨੇ ਘੇਰ ਲਿਆ। ਦੋਵੇਂ ਨੌਜਵਾਨਾਂ ਨੇ ਨੇੜੇ ਆ ਕੇ ਕਿਰਚ ਦਿਖਾ ਕੇ ਮੇਰੇ ਕੋਲੋਂ ਪੈਸਿਆਂ ਵਾਲੇ ਬੈਗ ਦੀ ਮੰਗ ਕੀਤੀ ਤਾਂ ਪੈਸਿਆਂ ਵਾਲਾ ਬੈਗ ਉਨ੍ਹਾਂ ਨੂੰ ਫੜਾ ਦਿੱਤਾ ਤੇ ਉਹ ਬੈਗ ਲੈ ਕੇ ਫ਼ਰਾਰ ਹੋ ਗਏ। ਉੱਧਰ ਖਮਾਣੋਂ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਲੁਟੇਰਿਆਂ ਨੇ ਕਿਰਚ ਦੀ ਨੋਕ ਤੇ ਲੁੱਟੇ 2 ਲੱਖ 14 ਹਜ਼ਾਰ ਰੁਪਏ - ਫ਼ਤਿਹਗੜ੍ਹ ਸਾਹਿਬ
ਖਮਾਣੋਂ ਵਿੱਚ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕਿਰਚ ਦੀ ਨੋਕ ਤੇ ਇੱਕ ਸਿਲਕ ਸਟੋਰ ਦੇ ਮਾਲਕ ਤੋਂ 2 ਲੱਖ 14 ਹਜ਼ਾਰ ਰੁਪਏ ਲੁੱਟ ਲਏ।
ਲੁਟੇਰਿਆਂ ਨੇ ਕਿਰਚ ਦੀ ਨੋਕ ਤੇ ਲੁੱਟੇ 2 ਲੱਖ 14 ਹਜ਼ਾਰ ਰੁਪਏ