ਸ੍ਰੀ ਫ਼ਤਹਿਗੜ੍ਹ ਸਾਹਿਬ: ਦਿੱਲੀ ਦੀਆਂ ਸਰਹੱਦਾਂ ਉੱਪਰ ਕਾਲੇ ਕਾਨੂੰਨਾਂ ਖਿਲਾਫ਼ ਜਾਰੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਭਰ ਤੋਂ ਕਿਸਾਨਾਂ ਦੇ ਜਥੇ ਜਾ ਰਹੇ ਹਨ। ਇਸੇ ਲੜੀ ਤਹਿਤ ਡੇਰਾ ਬਾਬਾ ਨਾਨਕ ਤੋਂ ਇੱਕ ਵਿਸ਼ਾਲ ਜਥਾ ਕੁੰਡਲੀ ਬਾਰਡਰ ਲਈ ਰਵਾਨਾ ਹੋਇਆ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਸਮੇਤ ਇਹ ਜਥਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਰਾਤ ਰੁਕਿਆ ਅਤੇ ਇਸ ਮਗਰੋਂ ਗੁਰੂ ਘਰ ਮੱਥਾ ਟੇਕ ਕੇ ਕਿਸਾਨ ਅੱਗੇ ਵਧੇ।
ਗੁਰਨਾਮ ਸਿੰਘ ਚਡੂੂਨੀ ਨੇ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਭੁਲੇਖਾ ਪੈ ਗਿਆ ਕਿ ਅੰਦੋਲਨ ਠੰਢਾ ਹੋ ਗਿਆ ਹੈ। ਸਰਕਾਰ ਦਾ ਭੁਲੇਖਾ ਕੱਢਣ ਲਈ ਪੰਜਾਬ ਦੇ ਕਿਸਾਨ ਰੋਜ਼ਾਨਾ ਬਾਰਡਰਾਂ 'ਤੇ ਪੁੱਜ ਰਹੇ ਹਨ। ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਉਹ ਬਾਹਰ ਨਾ ਨਿਕਲਣ ਕਿਉਂਕਿ ਕਿਸਾਨਾਂ ਚ ਗੁੱਸਾ ਬਹੁਤ ਹੈ। ਗੁਰਨਾਮ ਚਡੂਨੀ ਦਾ ਕਹਿਣਾ ਕਿ ਕੇਂਦਰ ਕਾਲੇ ਕਨੂੰਨ ਵਾਪਸ ਲਵੇ।