ਫ਼ਤਿਹਗੜ੍ਹ ਸਾਹਿਬ: ਨਹਿਰੀ ਵਿਭਾਗ ਵੱਲੋਂ ਰਜਵਾਹਿਆਂ ਰਾਹੀਂ ਖੇਤਾਂ ਨੂੰ ਦਿੱਤਾ ਜਾਣ ਵਾਲਾ ਪਾਣੀ ਬੰਦ ਕੀਤੇ ਜਾਣ ਦੇ ਰੋਸ ਵਜੋਂ ਸਰਹਿੰਦ ਚੰਡੀਗੜ੍ਹ ਰੋਡ ਤੇ ਦਿੱਤੇ ਗਏ ਕਿਸਾਨਾਂ ਵੱਲੋਂ ਲਗਭਗ 4 ਘੰਟਿਆਂ ਦੇ ਧਰਨੇ ਦੌਰਾਨ ਨਹਿਰੀ ਵਿਭਾਗ ਨੇ ਗੋਢੇ ਟੇਕਦਿਆਂ ਕਿਸਾਨਾਂ ਨੂੰ ਖੇਤੀ ਲਈ ਪਾਣੀ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਗਈ।
ਕਿਸਾਨਾਂ ਦੇ ਸੰਘਰਸ਼ ਅੱਗੇ ਨਹਿਰੀ ਵਿਭਾਗ ਨੇ ਟੇਕੇ ਗੋਢੇ - ਥਰਮਲ ਪਲਾਂਟਾਂ
ਨਹਿਰੀ ਵਿਭਾਗ ਵੱਲੋਂ ਰਜਵਾਹਿਆਂ ਰਾਹੀਂ ਖੇਤਾਂ ਨੂੰ ਦਿੱਤਾ ਜਾਣ ਵਾਲਾ ਪਾਣੀ ਬੰਦ ਕੀਤੇ ਜਾਣ ਦੇ ਰੋਸ ਵਜੋਂ ਸਰਹਿੰਦ ਚੰਡੀਗੜ੍ਹ ਰੋਡ ਤੇ ਦਿੱਤੇ ਗਏ ਕਿਸਾਨਾਂ ਵੱਲੋਂ ਲਗਭਗ 4 ਘੰਟਿਆਂ ਦੇ ਧਰਨੇ ਦੌਰਾਨ ਨਹਿਰੀ ਵਿਭਾਗ ਨੇ ਗੋਢੇ ਟੇਕਦਿਆਂ ਕਿਸਾਨਾਂ ਨੂੰ ਖੇਤੀ ਲਈ ਪਾਣੀ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਗਈ।
ਇਸ ਮੌਕੇ ਤੇ ਕਿਸਾਨਾਂ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤੀ ਲਈ ਪਾਣੀ ਰੋਕ ਕੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਲਈ ਰਜਵਾਹਿਆਂ ਵਿਚੋਂ ਪਾਣੀ ਨੂੰ ਰੋਕੇ ਜਾਣਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਏਕਤਾ ਅੱਗੇ ਪ੍ਰਸ਼ਾਸਨ ਚੁੱਕਿਆ ਹੈ ਜੋ ਕਿਸਾਨ ਜਥੇਬੰਦੀਆਂ ਦੀ ਜਿੱਤ ਦਾ ਸਬੂਤ ਹੈ।
ਇਸ ਮੌਕੇ ਤੇ ਨਹਿਰੀ ਵਿਭਾਗ ਦੇ SDO ਨੇ ਕਿਸਾਨਾਂ ਤੇ ਕਥਿਤ ਆਰੋਪ ਲਗਾਉਂਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਪਾਣੀ ਦੀ ਚੋਰੀ ਕੀਤੀ ਜਾ ਰਹੀ ਸੀ। ਜਿਸ ਕਾਰਨ ਪਾਣੀ ਬੰਦ ਕੀਤਾ ਗਿਆ ਸੀ ਪ੍ਰੰਤੂ ਹੁਣ ਉਨ੍ਹਾਂ ਵੱਲੋਂ ਚੋਰੀ ਨਾ ਕਰਨ ਦਾ ਵਿਸ਼ਵਾਸ ਦਿੱਤੇ ਜਾਣ ਉਪਰੰਤ ਪਾਣੀ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਗਈ ਹੈ। ਜਿਸ ਨੂੰ ਕਿਸਾਨਾਂ ਵੱਲੋਂ ਪਾਣੀ ਚੋਰੀ ਕੀਤੇ ਜਾਣ ਨੂੰ ਲੈ ਕੇ ਸਿਰੇ ਤੋਂ ਨਕਾਰਿਆ ਹੈ।
ਇਹ ਵੀ ਪੜੋ:2017 ਵਿੱਚ ਕੀ ਬੀਜੇਪੀ ਅਕਾਲੀ ਦਲ ਨੇ ਕਾਂਗਰਸ ਨੂੰ ਪਾਈਆਂ ਵੋਟਾਂ ? ਵੇਖੋ ਖਾਸ ਰਿਪੋਰਟ