ਸ੍ਰੀ ਫਤਹਿਗੜ੍ਹ ਸਾਹਿਬ:ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ 500 ਦੇ ਕਰੀਬ ਲੰਗਰ ਲਗਾਏ ਜਾਂਦੇ ਹਨ ਉੱਥੇ ਹੀ ਇਤਿਹਾਸ ਨਾਲ ਜੁੜੇ ਹੋਏ ਪਰਿਵਾਰ ਦੀਵਾਨ ਟੋਡਰਮਾਲ ਜੀ ਦੀ 16ਵੀਂ ਪੀੜ੍ਹੀ ਦੇ ਵਾਰਸਾਂ ਵੱਲੋਂ ਵੀ ਆਉਣ ਵਾਲੀਆਂ ਸੰਗਤਾਂ ਦੇ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਗਿਆ ਹੈ।
ਗੁਰੂ ਸਾਹਿਬ ਦੇ ਹੁਕਮ ਮੁਤਾਬਿਕ ਸੇਵਾ: ਲੰਗਰ ਦੀ ਸੇਵਾ ਕਰਨ ਲਈ ਪਹੁੰਚੇ ਦੀਵਾਨ ਟੋਡਰ ਮੱਲ ਦੇ ਵੰਸ਼ਜ ਗੁਰਮੁਖ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਇਸ ਧਰਤੀ ਉੱਤੇ ਸਿਜਦਾ ਕਰਦੇ ਹਨ ਅਤੇ ਜੋ ਗੁਰੂ ਸਾਹਿਬ ਦਾ ਹੁਕਮ ਹੁੰਦਾ ਉਸ ਮੁਤਾਬਿਕ ਉਹ ਲੰਗਰ ਦੀ ਸੇਵਾ ਹਰ ਸਾਲ ਨਿਭਾਉਂਦੇ ਹਨ। ਇਸ ਲੰਗਰ ਵਿੱਚ ਸੰਗਤਾਂ ਦਾ ਬਹੁਤ ਸਹਿਯੋਗ ਅਤੇ ਪਿਆਰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੁੱਝ ਨਹੀਂ ਕਰ ਰਹੇ, ਇਹ ਸਭ ਗੁਰੂ ਸਾਹਿਬ ਹੀ ਕਰਵਾ ਰਹੇ ਹਨ। ਅੱਗੇ ਸਾਡੀ ਪੀੜ੍ਹੀ ਦੇ ਬੱਚੇ ਕਰਨ ਨਾ ਕਰਨ, ਮੈਂ ਇਸ ਦੀ ਗਾਰੰਟੀ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਰਪਾ ਰਹੀ, ਮੈਨੂੰ ਜੋ ਸੇਵਾ ਮਿਲੀ ਹੈ, ਉਹ ਮੈਂ ਨਿਭਾਉਂਦਾ ਰਹਾਂਗਾ।
- Today Hukamnama 28 December : 13 ਪੋਹ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
- ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਮਿਹਨਤ ਲਿਆਈ ਰੰਗ, ਵੰਦੇ ਭਾਰਤ ਐਕਸਪ੍ਰੈਸ ਦੇ ਚੱਲ ਰਹੇ ਸ਼ਡਿਊਲ 'ਚ ਜਲੰਧਰ ਸਟੇਸ਼ਨ ਵੀ ਹੋਇਆ ਸ਼ਾਮਿਲ
- ਪੰਜਾਬ ਪੁਲਿਸ ਨੇ ਸਾਲ 2023 'ਚ ਅੱਜ ਤੱਕ ਦੀ ਸਭ ਤੋਂ ਵੱਧ 1161 ਕਿੱਲੋਗ੍ਰਾਮ ਹੈਰੋਇਨ ਕੀਤੀ ਬਰਾਮਦ, 127 ਕਰੋੜ ਰੁਪਏ ਦੀਆਂ 294 ਜਾਇਦਾਦਾਂ ਵੀ ਕੀਤੀਆਂ ਜ਼ਬਤ