ਪੰਜਾਬ

punjab

ETV Bharat / state

ਦਿੱਲੀ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਕਈ ਜ਼ਖ਼ਮੀ

ਦਿੱਲੀ-ਅੰਮ੍ਰਿਤਸਰ ਹਾਈਵੇ (Delhi Highway) ਉਤੇ ਸਥਿਤ ਸਰਹਿੰਦ ਦੇ ਨਜ਼ਦੀਕ ਭਿਆਨਕ (Terrible Accident) ਸੜਕ ਹਾਦਸਾ ਵਾਪਰਨ ਨਾਲ ਕਈ ਲੋਕ ਜ਼ਖ਼ਮੀ ਹੋ ਗਏ ਹਨ। ਹਾਦਸਾ ਦੌਰਾਨ ਜ਼ਖ਼ਮੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

ਦਿੱਲੀ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ,ਕਈ ਜ਼ਖ਼ਮੀ
ਦਿੱਲੀ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ,ਕਈ ਜ਼ਖ਼ਮੀ

By

Published : Jun 21, 2021, 9:59 PM IST

ਸ੍ਰੀ ਫ਼ਤਿਹਗੜ੍ਹ ਸਾਹਿਬ:ਦਿੱਲੀ-ਅਮ੍ਰਿਤਸਰ ਹਾਈਵੇ (Delhi Highway) ਉਤੇੇ ਸਥਿਤ ਸਰਹਿੰਦ ਨਜ਼ਦੀਕ ਪਿੰਡ ਸੈਦਪੁਰਾ ਨੇੜੇ ਸੜਕ ਹਾਦਸਾ (Accident) ਵਾਪਰਨ ਕਾਰਨ ਇਕ ਬੱਸ ਪਲਟ ਗਈ ਜੋ ਕਿ ਦੋ ਕਾਰਾਂ ਵਿੱਚ ਜਾ ਟਕਰਾਈ। ਜਿਸ ਨਾਲ ਬੱਚਿਆਂ ਔਰਤਾ ਸਮੇਤ ਲਗਪਗ ਤਿੰਨ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ਼੍ਹ ਸਾਹਿਬ ਵਿਖੇ ਦਾਖਿਲ ਕਰਵਾਇਆ ਗਿਆ।

ਪੁਲਿਸ ਅਧਿਕਾਰੀ ਸਿਕੰਦਰ ਨੇ ਦੱਸਿਆ ਕਿ ਯੂਪੀ ਤੋਂ ਪਰਵਾਸੀ ਮਜ਼ਦੂਰਾਂ ਨਾਲ ਭਰੀ ਬੱਸ ਲੁਧਿਆਣਾ ਜਾ ਰਹੀ ਸੀ, ਜਦੋਂ ਉਹ ਪਿੰਡ ਸੈਦਪੁਰਾ ਨੇੜੇ ਪੁਜੀ ਤਾਂ ਅਚਾਨਕ ਬੱਸ ਪਲਟ ਕੇ ਰੋਡ 'ਤੇ ਖੜ੍ਹੀਆਂ ਦੋ ਕਾਰਾ ਨਾਲ ਟਕਰਾ ਗਈ। ਜਿਸ ਨਾਲ ਕਾਰ ਵਿੱਚ ਬੈਠੇ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ (Hospital)ਵਿੱਚ ਭਰਤੀ ਕਰਵਾਇਆ ਗਿਆ ਹੈ।

ਦਿੱਲੀ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਕਈ ਜ਼ਖ਼ਮੀ

ਇਸ ਮੌਕੇ ਜ਼ਖ਼ਮੀ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਜਾ ਰਹੇ ਸੀ ਤਾ ਉਹ ਪਿੰਡ ਸੈਦਪੁਰਾ ਨੇੜੇ ਰੁਕੇ ਤਾ ਪਿਛੋਂ ਬੱਸ ਆਈ ਅਤੇ ਦੋਵੇਂ ਕਾਰਾਂ ਵਿਚ ਟਕਰਾ ਗਈ।
ਇਹ ਵੀ ਪੜੋ:Drugs: ਨਸ਼ੇ ਦੀ ਵੱਡੀ ਖੇਪ ਸਮੇਤ 3 ਕਾਬੂ

ABOUT THE AUTHOR

...view details