ਪੰਜਾਬ

punjab

ETV Bharat / state

ਟੈਂਟ ਦਾ ਕੰਮ ਕਾਜ ਹੋਇਆ ਠੱਪ, ਟੈਂਟ ਮਾਲਕ ਸਬਜ਼ੀ ਵੇਚਣ ਨੂੰ ਮਜਬੂਰ - ਟੈਂਟ ਦਾ ਮਾਲਕ

ਕੋਰੋਨਾ ਵਾਇਰਸ ਕਾਰਨ ਸਾਰੇ ਲੋਕਾਂ ਦੇ ਕੰਮ-ਧੰਦੇ ਬੰਦ ਹੋ ਕੇ ਰਹਿ ਗਏ ਹਨ। ਇਸੇ ਦਰਮਿਆਨ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਟੈਂਟ ਦਾ ਕੰਮ ਕਰਨ ਵਾਲਾ ਇੱਕ ਵਿਅਕਤੀ ਆਪਣੀ ਦੁਕਾਨ ਵਿੱਚ ਸਬਜ਼ੀ ਵੇਚਣ ਲਈ ਮਜਬੂਰ ਹੋ ਗਿਆ ਹੈ।

tent workers in problem due to corona in sri fatehgarh sahib
ਟੈਂਟ ਦਾ ਕੰਮ ਕਾਜ ਹੋਇਆ ਠੱਪ, ਟੈਂਟ ਮਾਲਕ ਸਬਜ਼ੀ ਵੇਚਣ ਨੂੰ ਮਜਬੂਰ

By

Published : Jun 3, 2020, 8:33 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਲੱਗਿਆ ਹੋਇਆ ਹੈ, ਜਿਸ ਦਾ ਅਸਰ ਸਾਰੇ ਕੰਮ ਧੰਦਿਆਂ 'ਤੇ ਪਿਆ ਹੈ। ਇਸੇ ਤਰ੍ਹਾਂ ਹੀ ਪੰਜਾਬ ਵਿੱਚ ਸਮਾਗਮ ਬੰਦ ਹੋਣ ਕਾਰਨ ਜਿੱਥੇ ਮੈਰਿਜ ਪੈਲੇਸ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਖੁਸ਼ੀ ਤੇ ਗ਼ਮੀ ਵਿੱਚ ਲੱਗਣ ਵਾਲੇ ਟੈਂਟ ਦਾ ਕੰਮ ਬੰਦ ਪਿਆ ਹੈ।

ਟੈਂਟ ਦਾ ਕੰਮ ਕਾਜ ਹੋਇਆ ਠੱਪ, ਟੈਂਟ ਮਾਲਕ ਸਬਜ਼ੀ ਵੇਚਣ ਨੂੰ ਮਜਬੂਰ

ਇਸ ਕਾਰਨ ਟੈਂਟ ਦਾ ਕੰਮ ਕਰਨ ਵਾਲੇ ਵੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹਾ ਹੀ ਹਾਲ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਟੈਂਟ ਦਾ ਕੰਮ ਕਰਨ ਵਾਲੇ ਵਿਅਕਤੀ ਵੱਲੋਂ ਦੁਕਾਨ ਵਿੱਚ ਹੀ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਚੱਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੰਮ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਪਹਿਲਾਂ ਵਧੀਆ ਚੱਲਦਾ ਸੀ ਤੇ ਹੁਣ ਕੋਰੋਨਾ ਕੰਮ ਬੰਦ ਹੋ ਗਿਆ ਹੈ। ਇਸ ਕਾਰਨ ਉਨ੍ਹਾਂ ਨੂੰ ਮਜਬੂਰੀ ਵਿੱਚ ਟੈਂਟ ਦੀ ਦੁਕਾਨ ਵਿੱਚ ਹੀ ਸਬਜ਼ੀ ਵੇਚਣੀ ਪੈ ਰਹੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਟੈਂਟ ਦੇ ਕੰਮ ਬਾਰੇ ਵੀ ਕੁਝ ਸੋਚਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਘਰ ਦਾ ਖਰਚ ਚਲਾ ਸਕਣ।

ABOUT THE AUTHOR

...view details