ਫ਼ਤਿਹਗੜ੍ਹ ਸਾਹਿਬ : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਜੋੜ-ਮੇਲ ਜਿਥੇ ਹਜ਼ਾਰਾਂ ਸੰਗਤਾਂ ਨਤਮਸਤਕ ਹੋਣ ਲਈ ਪੁੱਜੀਆਂ ਹਨ ਉੱਥੇ ਹੀ ਅਕਾਲੀ ਦਲ ਟਕਸਾਲੀ ਦੇ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬਾਗੀ ਨੇਤਾ ਸੁਖਦੇਵ ਸਿੰਘ ਢੀਂਡਸਾ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।
ਸ਼ਹੀਦੀ ਦਿਹਾੜੇ ਉੱਤੇ ਨਹੀਂ ਕਰਾਂਗੇ ਕੋਈ ਸਿਆਸੀ ਕਾਨਫ਼ਰੰਸ : ਢੀਂਡਸਾ - fatehgarh sahib
ਫ਼ਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਨਤਮਸਤਕ ਹੋਣ ਪੁੱਜੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਸ਼ਹੀਦੀ ਦਿਹਾੜਿਆਂ ਦੌਰਾਨ ਸਿਆਸੀ ਕਾਨਫਰੰਸ ਦਾ ਵਿਰੋਧ ਕੀਤਾ।
ਸ਼ਹੀਦੀ ਦਿਹਾੜੇ ਉੱਤੇ ਨਹੀਂ ਕਰਾਂਗੇ ਕੋਈ ਸਿਆਸੀ ਕਾਨਫ਼ਰੰਸ : ਢੀਂਡਸਾ
ਇਸ ਮੌਕੇ ਢੀਂਡਸਾ ਨੇ ਪੱਤਰਕਾਰਾਂ ਦੇ ਸਵਾਲ ਨਾ ਜਵਾਬ ਦਿੰਦੇ ਹੋਏ ਇਹ ਕਿਹਾ ਕਿ ਉਹ ਅੱਜ ਦੇ ਦਿਨ ਕੋਈ ਵੀ ਰਾਜਨੀਤਕ ਗੱਲ ਨਹੀਂ ਕਹਿ ਸਕਦੇ। ਉਹ ਇਸ ਸ਼ਹਾਦਤ ਦੇ ਦਿਨਾਂ ਦੇ ਦੌਰਾਨ ਕੋਈ ਸਿਆਸੀ ਕਾਨਫਰੰਸ ਨਹੀਂ ਕਰਨਗੇ। ਉਨ੍ਹਾਂ ਕਿਹਾ ਕੇ ਇਨ੍ਹਾਂ ਸ਼ਹਾਦਤ ਦੇ ਦਿਨਾਂ ਵਿੱਚ ਸਿਆਸੀ ਕਾਨਫ਼ਰੰਸ ਕਰਨਾ ਬਿਲਕੁੱਲ ਗ਼ਲਤ ਗੱਲ ਹੈ।
ਉਨ੍ਹਾਂ ਕਿਹਾ ਕਿ ਇਸ ਬਾਬਤ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੁਕਮ ਵੀ ਹਨ ਕਿ ਸ਼ਹੀਦੀ ਦਿਹਾੜਿਆਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਿਆਸੀ ਕਾਨਫ਼ਰੰਸ ਨਾ ਕੀਤੀ ਜਾਵੇ।