ਦੋਗਲੀ ਨੀਤੀ ਤਹਿਤ ਕੰਮ ਕਰ ਰਿਹੈ ਇਮਰਾਨ ਖ਼ਾਨ : ਸੁਖਬੀਰ ਬਾਦਲ - fatehgarh sahib
ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁਲਾਜ਼ਮਾਂ ਨਾਲ ਕੀਤੀ ਬੈਠਕ ਤੇ ਨਾਲ ਹੀ ਸੁਣੀਆਂ ਮੁਸ਼ਕਲਾਂ । ਇਸ ਦੌਰਾਨ ਉਨ੍ਹਾਂ ਨੇ ਇਮਰਾਨ ਖ਼ਾਨ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਮਰਾਨ ਖ਼ਾਨ ਦੋਗਲੀ ਨੀਤੀ ਦੇ ਤਹਿਤ ਕੰਮ ਕਰ ਰਿਹਾ ਹੈ ਉਹ ਕਹਿੰਦਾ ਕੁੱਝ ਤੇ ਕਰਦਾ ਕੁੱਝ ਹੈ।
ਸੁਖਬੀਰ ਬਾਦਲ
ਫਤਿਹਗੜ੍ਹ ਸਾਹਿਬ: ਹਲਕਾ ਬੱਸੀ ਪਠਾਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਮੁਲਾਜ਼ਮਾਂ ਨਾਲ ਬੈਠਕ ਕੀਤੀ ਤੇ ਨਾਲ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਮਰਾਨ ਖ਼ਾਨ ਦੋਗਲੀ ਨੀਤੀ ਦੇ ਤਹਿਤ ਕੰਮ ਕਰ ਰਿਹਾ ਹੈ ਉਹ ਕਹਿੰਦਾ ਕੁੱਝ ਤੇ ਕਰਦਾ ਕੁੱਝ ਹੈ ਜੇਕਰ ਹੁਣ ਉਹ ਸ਼ਾਂਤੀ ਦੀ ਗੱਲ ਕਰ ਰਿਹਾ ਹੈ ਤਾਂ ਇਹ ਉਸਦਾ ਡਰ ਹੈ।