ਪੰਜਾਬ

punjab

ETV Bharat / state

ਕੈਪਟਨ ਕਿਉਂ ਨਹੀਂ ਨਿਕਲ ਰਹੇ ਘਰੋਂ ਬਾਹਰ, ਬਾਦਲ ਨੇ ਦੱਸਿਆ ਕਾਰਨ - darbara singh gurur

ਸੁਖਬੀਰ ਬਾਦਲ ਨੇ ਫ਼ਤਿਹਗੜ੍ਹ ਸਾਹਿਬ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਜਿੱਥੇ ਕਿਸਾਨਾਂ ਦੇ ਮੰਡੀਆਂ 'ਚ ਖ਼ਜਲ-ਖੁਆਰ ਹੋਣ ਨੂੰ ਸਰਕਾਰ ਦੀ ਨਾਲਾਇਕੀ ਕਿਹਾ ਉਥੇ ਹੀ ਉਨ੍ਹਾਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਤਿੱਖਾ ਹਮਲਾ ਕੀਤਾ ਹੈ।

ਫ਼ੋਟੋ

By

Published : May 6, 2019, 4:56 PM IST

ਫ਼ਤਿਹਗੜ੍ਹ ਸਾਹਿਬ: ਲੋਕ ਸਭਾ ਚੋਣਾਂ 2019 ਦੇ ਚੱਲਦਿਆਂ ਚੋਣ ਪ੍ਰਚਾਰ ਕਰਨ ਸੁਖਬੀਰ ਬਾਦਲ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ਪਹੁੰਚੇ, ਜਿਥੇ ਉਨ੍ਹਾਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸੁਖਬੀਰ ਬਾਦਲ ਤੋਂ ਮੀਡੀਆ ਨੇ ਕਿਸਾਨਾਂ ਦੀ ਮੰਡੀਆਂ 'ਚ ਰੁਲ ਰਹੀ ਫ਼ਸਲ ਬਾਰੇ ਸਵਾਰ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨਾਲਾਇਕੀ ਹੈ ਤੇ ਆਰੋਪ ਕੇਂਦਰ ਸਰਕਾਰ 'ਤੇ ਲਗਾ ਰਹੇ ਹਨ। ਬਾਦਲ ਨੇ ਕਿਹਾ ਕਿ ਸਰਕਾਰ ਅਪਣੀ ਨਾਲਾਇਕੀ ਛੁਪਾਉਣ ਲਈ ਅਜਿਹੇ ਬਹਾਨੇ ਬਣਾ ਰਹੀ ਹੈ।

ਵੀਡੀਓ।

ਉਂਧਰ ਕਾਂਗਰਸੀਆਂ ਵੱਲੋਂ ਆਮ ਲੋਕਾਂ ਨਾਲ ਸਵਾਲ ਪੁੱਛੇ ਜਾਣ 'ਤੇ ਬਦਸਲੂਕੀ ਕੀਤੇ ਜਾਣ ਦੇ ਜਵਾਬ 'ਚ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪਿਛਲੇ 2 ਸਾਲਾਂ 'ਚ ਕੁੱਝ ਕੀਤਾ ਨਹੀਂ ਹੈ ਤਾਂ ਲੋਕਾਂ ਨੇ ਸਵਾਲ ਤਾਂ ਪੁੱਛਣੇ ਹੀ ਹਨ। ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਤੰਜ ਕਸਿਆ ਤੇ ਕਿਹਾ ਕਿ ਕੈਪਟਨ ਘਰੋਂ ਬਾਹਰ ਤਾਂ ਹੀ ਨਹੀਂ ਨਿਕਲ ਰਹੇ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਕੋਲ ਲੋਕਾਂ ਨੂੰ ਦੱਸਣ ਲਈ ਕੁੱਝ ਵੀ ਨਹੀਂ ਹੈ ਉਹ ਹੁਣ ਲੋਕਾਂ ਤੋਂ ਡਰਦੇ ਘਰੋਂ ਬਾਹਰ ਨਹੀਂ ਨਿਕਲ ਰਹੇ।

ਇਸ ਮੌਕੇ ਸੁਖਬੀਰ ਬਾਦਲ ਨੇ ਕੁਲਬੀਰ ਜ਼ੀਰਾ 'ਤੇ ਬੋਲਦਿਆਂ ਕਿਹਾ ਕਿ ਕਾਂਗਰਸ ਦੇ ਹੀ ਵਿਧਾਇਕ ਹੁਣ ਕਾਂਗਰਸ ਦੀ ਪੋਲ ਖੋਲ੍ਹੀ ਜਾ ਰਹੇ ਹਨ।

ABOUT THE AUTHOR

...view details