ਫ਼ਤਹਿਗੜ੍ਹ ਸਾਹਿਬ:ਹਲਕਾ ਅਮਲੋਹ ਦੇ ਪਿੰਡ ਬਡਗੁਜਰਾਂ ਦੇ ਸਰਪੰਚ ਵੱਲੋਂ ਖੁਦਕੁਸ਼ੀ (Sarpanchs suicide case of village Badgujran) ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਖੁਦਕੁਸ਼ੀ ਲਈ ਉਕਸਾਉਣ ਵਾਲਿਆ 'ਤੇ 10 ਵਿਅਕਤੀਆਂ ਦੇ ਖਿਲਾਫ 306 ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਖੁਦਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਦੀ ਕੋਈ ਗ੍ਰਿਫਤਾਰੀ ਨੇ ਕੀਤੇ ਜਾਣ ਤੋਂ ਗੁਸਾਏ ਪਰਿਵਾਰਿਕ ਮੈਬਰਾਂ, ਸਰਪੰਚ ਯੂਨੀਅਨ ਅਤੇ ਪਿੰਡ ਵਾਸੀਆਂ ਵਲੋਂ ਮੰਡੀ ਗੋਬਿੰਦਗੜ੍ਹ ਦੇ ਮੁੱਖ ਚੌਂਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪਰਿਵਾਰਿਕ ਮੈਬਰਾਂ ਨੇ ਸ਼ੱਕ ਜਾਹਿਰ ਕਰਦੇ ਹੋਏ ਕਿਹਾ ਕਿ ਇਹ ਖੁਦਕੁਸ਼ੀ ਨਹੀ ਸਗੋਂ ਕਤਲ ਹੈ। ਜਿਸ ਦੀ ਜਾਂਚ ਹੋਣੀ ਚਾਹੀਦੀ ਹੈ 'ਤੇ ਅਰੋਪੀਆਂ ਖਿਲਾਫ ਕਤਲ ਦਾ ਮੁਕਦਮਾਂ ਦਰਜ਼ ਹੋਣਾ ਚਾਈਦਾ ਹੈ। ਉਥੇ ਹੀ ਧਰਨਾਕਾਰੀਆਂ ਭਰੋਸਾ ਦਿਵਾਉਣ ਲਈ ਪਹੁੰਚੇ ਏਡੀਸੀ ਦਿਨੇਸ਼ ਵਸ਼ਿਸ਼ਟ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਵਿਚ ਜਾਂਚ ਲਈ 7 ਦਿਨਾਂ ਦਾ ਸਮਾਂ ਮੰਗਾ ਹੈ ਜਾਂਚ ਤੋਂ ਬਾਅਦ ਜੋ ਲੋਕ ਵੀ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਬਡਗੁਜਰਾ ਦੇ ਸਰਪੰਚ ਵੱਲੋ ਕੀਤੀ ਗਈ ਖੁਦਕੁਸ਼ੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਖੁਦਕੁਸ਼ੀ ਲਈ ਉਕਸਾਉਣ ਵਾਲੇ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਰਪੰਚ ਦੇ ਪਰਿਵਾਰਿਕ ਮੈਬਰਾਂ, ਸਰਪੰਚ ਯੂਨੀਅਨ ਅਤੇ ਪਿੰਡਵਾਸੀਆਂ ਨੇ ਧਰਨਾ ਲਗਾਇਆ।
ਇਸ ਦੌਰਾਨ ਪਰਿਵਾਰਿਕ ਮੈਬਰਾਂ ਪਿੰਡ ਦੇ ਵਿਅਕਤੀ 'ਤੇ ਉਸਦੀ ਨੂੰਹ ਜੋ ਕਿ ਪੰਜਾਬ ਪੁਲਿਸ ਵਿੱਚ ਕਿਸੇ ਸੀਨੀਅਰ ਪੋਸਟ 'ਤੇ ਤੈਨਾਤ ਹੈ ਉਸ ਉਤੇ ਕਈ ਗੰਭੀਰ ਆਰੋਪ ਲਗਾਉਂਦੇ ਹੋਏ ਹਨ। ਉਥੇ ਹੀ ਪਰਿਵਾਰਿਕ ਮੈਬਰਾਂ ਨੇ ਸ਼ੱਕ ਜਾਹਿਰ ਕਰਦੇ ਹੋਏ ਕਿਹਾ ਕਿ ਇਹ ਖੁਦਕੁਸ਼ੀ ਨਹੀ ਸਗੋਂ ਕਤਲ ਹੈ ਜਿਸਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਦੋਸ਼ੀਆਂ ਖਿਲਾਫ ਕਤਲ ਦਾ ਮੁਕਦਮਾਂ ਦਰਜ਼ ਹੋਣਾ ਚਾਹੀਦਾ ਹੈ। ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਉੱਥੇ ਉਨ੍ਹਾਂ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।
ਇਸ ਮੌਕੇ ਧਰਨੇ ਵਿੱਚ ਪਹੁੰਚੇ ਸਰਪੰਚ ਯੂਨੀਅਨ ਮਾਲਵਾ ਜੋਨ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਅਤੇ ਪਟਿਆਲਾ ਤੋਂ ਸਰਪੰਚ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਨੇ ਪਰਿਵਾਰ ਲਈ ਮਾਲੀ ਮਦਦ ਦੀ ਮੰਗ ਕਰਦੇ ਹੋਏ ਪਰਿਵਾਰ ਦੇ ਇਕ ਮੈਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਆਖੀ। ਉਨ੍ਹਾਂ ਪੰਜਾਬ ਦੀ ਆਪ ਸਰਕਾਰ ਤੇ ਬੋਲਦੇ ਹੋਏ ਕਿਹਾ ਕਿ ਜਦੋਂ ਦੀ ਆਪ ਦੀ ਸਰਕਾਰ ਪੰਜਾਬ ਵਿਚ ਆਈ ਹੈ ਉਦੋਂ ਤੋਂ ਸਰਪੰਚਾਂ ਤੇ ਕਹਿਰ ਢਾਇਆ ਜਾ ਰਿਹਾ ਹੈ। ਸਰਪੰਚਾਂ ਨਾਲ ਧਕੇਸ਼ਾਹੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਹੁਣ ਬਦਲਾਖੋਰੀ ਦੀ ਨੀਅਤ ਨਾਲ ਕੰਮ ਕੀਤੇ ਇਸ ਦੌਰਾਨ ਉਨ੍ਹਾਂ ਅਮਲੋਹ ਦੇ ਵਿਧਾਇਕ 'ਤੇ ਵੀ ਕਈ ਆਰੋਪ ਲਗਾਏ ਹਨ।
ਉਥੇ ਹੀ ਧਰਨਾਕਾਰੀਆਂ ਨੂੰ ਭਰੋਸਾ ਦਿਵਾਉਣ ਲਈ ਪਹੁੰਚੇ ਏਡੀਸੀ ਦਿਨੇਸ਼ ਵਸ਼ਿਸ਼ਟ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਵਿਚ ਜਾਂਚ ਲਈ 7 ਦਿਨਾਂ ਦੇ ਸਮੇਂ ਦੀ ਮੰਗ ਕੀਤੀ ਹੈ ਜਾਂਚ ਤੋਂ ਬਾਅਦ ਜੋ ਲੋਕ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡੀ ਐਸ ਪੀ ਪੀ.ਬੀ.ਆਈ ਗੁਰਬੰਸ ਸਿੰਘ ਬੈਂਸ ਅਰੋਪੀਆਂ ਖਿਲਾਫ ਮਾਮਲਾ ਦਰਜ਼ ਕੀਤੇ ਜਾਣ ਦੀ ਗੱਲ ਕਹੀ ਹੈ। ਪਰਿਵਾਰ ਵੱਲੋਂ ਕਤਲ ਦਾ ਸ਼ੱਕ ਜਤਾਉਣ ਸੰਬਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਹੁਣ ਤੱਕ ਪਰਿਵਾਰ ਨੇ ਖੁਦਕੁਸ਼ੀ ਸਬੰਧੀ ਸਬੂਤ ਦਿੱਤੇ ਹਨ। ਜਿਸਦੇ ਅਧਾਰ 'ਤੇ ਮਾਮਲਾ ਦਰਜ਼ ਕੀਤਾ ਗਿਆ ਹੈ। ਉਹ ਦੀ ਗੱਲ ਕਰ ਰਹੇ ਹਨ।
ਇਹ ਵੀ ਪੜ੍ਹੋ:-ਰਾਮਲੀਲਾ ਦੇ ਦੌਰਾਨ ਚਲਾਏ ਗਏ ਅਸ਼ਲੀਲ ਗਾਣੇ, ਸਟੇਜ ਉੱਤੇ ਨਚਾਈਆਂ ਡਾਂਸਰਾਂ !