ਪੰਜਾਬ

punjab

ETV Bharat / state

'ਗੁਰਪਤਵੰਤ ਸਿੰਘ ਪੰਨੂ ਵੱਲੋਂ AAP ਨੂੰ ਫਡਿੰਗ ਦੀ ਗੱਲ ਮੈਂ ਨਹੀਂ ਕਹੀ ਇਹ ਪੰਨੂ ਕਹਿ ਰਿਹੈ'

ਫਤਹਿਗੜ੍ਹ ਸਾਹਿਬ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੋਬਿੰਦਗੜ੍ਹ ਵਿਖੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਵਲੋਂ ਆਪ ਨੂੰ ਫੰਡਿਗ ਦੀ ਗੱਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਨੂ ਵੱਲੋਂ ਆਪ ਨੂੰ ਫੰਡਿੰਗ ਦੀ ਗੱਲ ਮੈਂ ਨਹੀਂ ਕਹਿ ਇਹ ਪੰਨੂ ਕਹਿ ਰਿਹਾ ਹੈ ਕਿ ਖ਼ਬਰਦਾਰ ਅਸੀਂ ਆਪ ਨੂੰ ਫੰਡਿੰਗ ਵੀ ਕੀਤੀ ਗਈ ਹੈ ਤੇ ਜਿਤਾਇਆ ਵੀ ਹੈ।

Amarinder Singh Raja Waring
Amarinder Singh Raja Waring

By

Published : Oct 2, 2022, 4:46 PM IST

ਫਤਹਿਗੜ੍ਹ ਸਾਹਿਬ:ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਉਦਯੋਗਪਤੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਪਹੁੰਚੇ ਸਨ। ਉੱਥੇ ਹੀ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਵਲੋਂ ਆਪ ਨੂੰ ਫੰਡਿਗ ਦੀ ਗੱਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਨੂ ਵੱਲੋਂ ਆਪ ਨੂੰ ਫੰਡਿੰਗ ਦੀ ਗੱਲ ਮੈਂ ਨਹੀਂ ਕਹਿ ਇਹ ਪੰਨੂ ਕਹਿ ਰਿਹਾ ਹੈ ਕਿ ਖ਼ਬਰਦਾਰ ਅਸੀਂ ਆਪ ਨੂੰ ਫੰਡਿੰਗ ਵੀ ਕੀਤੀ ਗਈ ਹੈ ਤੇ ਜਿਤਾਇਆ ਵੀ ਹੈ।

ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਲੋਹਾ ਨਗਰ ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਾਸ ਤੌਰ ਤੇ ਪਹੁੰਚੇ, ਇਸੇ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ ਤੇ ਉਦਯੋਗਾਂ ਵਿੱਚ ਆ ਰਹੀਆਂ ਦਿੱਕਤਾਂ ਸੁਣੀਆਂ ਤੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ।

ਰਾਜਾ ਵੜਿੰਗ ਦਾ ਵੱਡਾ ਬਿਆਨ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਦਯੋਗਪਤੀਆਂ ਨੇ ਕਈ ਮੁੱਦੇ ਦੱਸੇ ਹਨ ਜੋ ਆਉਣ ਵਾਲੇ ਸਮੇਂ ਵਿੱਚ ਬਹੁਤ ਜਰੂਰੀ ਹਨ। ਜੇਕਰ ਅਸੀਂ ਪੰਜਾਬ ਦੀ ਆਰਥਿਕਤਾ ਸਥਿਤੀ ਨੂੰ ਠੀਕ ਰੱਖਣ ਚਾਉਂਦੇ ਹਾਂ ਤਾਂ ਸਾਨੂੰ ਪੰਜਾਬ ਦੀ ਸਮਾਲ ਸਕੇਲ ਇੰਡਸਟਰੀ ਨੂੰ ਜਿੰਦਾ ਰੱਖਣ ਪਵੇਗਾ। ਅੱਜ ਜਿਹੜੀਆਂ ਮੁਸ਼ਕਿਲਾਂ ਮੇਰੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ, ਉਨ੍ਹਾਂ ਵਿੱਚ ਜੀਐਸਟੀ, ਬਿਜਲੀ ਤੇ ਪੀ.ਐਨ.ਜੀ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਿਹਾ ਵਧਾ ਮੁੱਖ ਹਨ।

ਉਨ੍ਹਾਂ ਕਿਹਾ ਕਿ ਇੰਨ੍ਹਾਂ ਮੁੱਦਿਆਂ ਬਾਰੇ ਉਦਯੋਗਪਤੀਆਂ ਨਾਲ ਮੁੜ ਤੋਂ ਇਕ ਬੈਠਕ ਰੱਖ ਵਿਚਾਰ ਵਟਾਂਦਰਾ ਕਰ ਸਰਕਾਰ ਦੇ ਸਾਹਮਣੇ ਬਤੌਰ ਵਿਰੋਧੀ ਧਿਰ ਦਾ ਮੇਰਾ ਹੋਣ ਦੇ ਨਾਤੇ ਮੰਗ ਰਖਾਂਗਾਂ ਕਿ ਅਸੀਂ ਕਿਸਾਨ, ਮਜਦੂਰਾਂ ਤੇ ਦਬੇ ਕੁਚਲਿਆਂ ਦੀ ਗੱਲ ਕਰਦੇ ਹਾਂ ਪਰ ਜੇਕਰ ਅਸੀਂ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਉਣ ਤੇ ਪੰਜਾਬ ਨੂੰ ਬਚਾਉਣਾ ਚਾਂਉਦੇ ਹਨ ਤਾਂ ਸਾਨੂੰ ਪੰਜਾਬ ਦੇ ਵਿਆਪਰ ਤੇ ਵਿਆਪਰੀਆਂ ਨੂੰ ਬਚਾਉਣਾ ਪਵੇਗਾ।

ਵਿਧਾਨਸਭਾ ਸੈਸ਼ਨ ਨੂੰ ਰੋਕਣ ਨੂੰ ਲੈ ਕੇ ਆਪ ਵਲੋਂ ਕਾਂਗਰਸ ਤੇ ਲਗਾਏ ਜਾ ਰਹੇ ਆਰੋਪਾਂ ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕੁਝ ਵੀ ਕਹਿ ਸਕਦੀ ਹੈ ਕਿਉਂਕਿ ਪੰਜਾਬ ਦੇ ਮੁੱਦਿਆਂ ਤੇ ਉਹ ਚਰਚਾ ਕਰਨ ਨੂੰ ਤਿਆਰ ਹੀ ਨਹੀਂ, ਉਨ੍ਹਾਂ ਮੁੱਦਾ ਕਿ ਲਿਆਂਦਾ ਕਿ ਅਸੀਂ ਬੇਭਰੋਸਗੀ ਮਤਾ ਲਾਉਂਦਾ ਚਲਾਉਣੀਆਂ ਜਿਸਦੀ ਕੋਈ ਲੋੜ ਨਹੀਂ ਸੀ ਪਹਿਲੀ ਬਾਰ 70 ਸਾਲਾਂ ਵਿਚ ਪੰਜਾਬ ਦੀ ਰਾਜਨੀਤੀ ਬਿਨ੍ਹਾਂ ਕਿਸੇ ਨੇ ਸਵਾਲ ਕੀਤੇ ਬੇਭਰੋਸਗੀ ਮਤਾ ਲਿਆਂਦਾ। ਜਿਸ ਨੂੰ ਗਵਰਨਰ ਸਾਹਿਬ ਨੇ ਰਿਫੁਜ਼ ਕਰ ਦਿੱਤਾ।

ਇਸੇ ਦੌਰਾਨ ਰਾਜਾ ਵੜਿੰਗ ਕੈਬਿਨਟ ਮੰਤਰੀ ਸਿੰਗਲਾ ਦੇ ਪੱਖ ਵਿੱਚ ਬੋਲਦੇ ਨਜ਼ਰ ਆਏ, ਉਨ੍ਹਾਂ ਕਿਹਾ ਕਿ ਸਰਕਾਰ ਕਰੱਪਸ਼ਨ ਮੁਕਤ ਦੀ ਗੱਲ ਕਰਦੀ ਹੈ ਅਤੇ ਗੁਜਰਾਤ ਤੇ ਹਿਮਾਚਲ ਦੇ ਚੋਣਾਂ ਨੂੰ ਦੇਖਦੇ ਹੋਏ ਤੇ ਪੰਜਾਬ ਦੇ ਲੋਕਾਂ ਦੀ ਵਾਹ-ਵਾਹ ਲੈਣ ਲਈ ਸਰਕਾਰ ਨੇ ਇਕ ਸ਼ੋ ਮੈਚ ਦਿਖਾਉਣ ਲਈ ਸਿੰਗਲਾ ਨੂੰ ਵਿਜੀਲੈਂਸ ਕੋਲੋਂ ਫੜਾ ਦਿੱਤਾ, ਜਦੋਂਕਿ ਹੁਣ ਫੌਜਾ ਸਿੰਘ ਦੇ ਖਿਲਾਫ ਸਬੂਤ ਮਿਲਣ ਦੇ ਬਾਵਜੂਦ ਵੀ ਕੋਈ ਕਾਰਵਾਈ ਤੱਕ ਨਹੀਂ ਹੋਈ।

ਉੱਥੇ ਹੀ ਸਿੱਖਸ ਫ਼ਾਰ ਜਸਟਿਸ ਦੇ ਮੁੱਖੀ ਗੁਰਪਤਵੰਤ ਪੰਨੂ ਵਲੋਂ ਆਪ ਨੂੰ ਫੰਡਿਗ ਦੀ ਗੱਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਨੂ ਵੱਲੋਂ ਆਪ ਨੂੰ ਫੰਡਿੰਗ ਦੀ ਗੱਲ ਮੈਂ ਨਹੀਂ ਕਹਿ ਇਹ ਪੰਨੂ ਕਹਿ ਰਿਹਾ ਹੈ ਕਿ ਖ਼ਬਰਦਾਰ ਅਸੀਂ ਆਪ ਨੂੰ ਫੰਡਿੰਗ ਵੀ ਕੀਤੀ ਗਈ ਹੈ ਤੇ ਜਿਤਾਇਆ ਵੀ ਹੈ। ਜੇਕਰ ਉਨ੍ਹਾਂ ਸਾਡੇ ਤੇ ਕਾਰਵਾਈ ਕੀਤੀ ਤਾਂ ਅਸੀਂ ਸਬਕ ਸਿਖਾਵਾਂਗੇ, ਸਿਮਰਨਜੀਤ ਸਿੰਘ ਮਾਨ ਵਲੋਂ ਗੈਂਗਸਟਰਾਂ ਨੂੰ ਰਾਜਨੀਤੀ ਵਿੱਚ ਆਉਣ ਦੇ ਬਿਆਨ ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਮਾਨ ਤਾਂ ਕੁੱਝ ਵੀ ਕਹਿ ਸਕਦਾ ਜਿਹੜਾ ਸ਼ਹੀਦ- ਏ- ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿ ਸਕਦਾ ਤੇ ਹੁਣ ਗੈਂਗਸਟਰਾਂ ਨੂੰ ਰਾਜਨੀਤੀ ਵਿੱਚ ਆਉਣ ਲਈ ਕਹਿ ਰਿਹਾ ਹੁਣ ਤੁਸੀ ਖੁਦ ਹੀ ਸੋਚੋ ਪੰਜਾਬ ਦਾ ਕਿ ਬਣੂ...?

ਇਹ ਵੀ ਪੜ੍ਹੋ:ਖੇਤਾਂ ਵਿੱਚੇ ਪਹੁੰਚੇ ਵਿਧਾਇਕ ਮੁੰਡੀਆਂ, ਕਣਕ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ

ABOUT THE AUTHOR

...view details