ਪੰਜਾਬ

punjab

ETV Bharat / state

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਭਾਰਤ ਬੰਦ ਦਾ ਅਸਰ, ਕਿਸਾਨਾਂ ਨੇ ਹਾਈਵੇ ਕੀਤਾ ਜਾਮ - ਬੰਦ ਦਾ ਕਾਫੀ ਅਸਰ

ਜ਼ਿਲ੍ਹੇ ਚ ਵੀ ਬੰਦ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ। ਕਿਸਾਨਾਂ ਨੇ ਤਰਖਾਣ ਮਾਜਰਾ ਕੋਲ ਕਿਸਾਨਾਂ ਨੇ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਿਰ ਕੀਤਾ। ਜਿਸ ਕਾਰਨ ਰੋਡ ’ਤੇ ਕਾਫੀ ਵੱਡਾ ਜਾਮ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਕਿਸਾਨਾਂ ਨੇ ਸਰਹਿੰਦ ਵਿਖੇ ਤਿੰਨ ਰੇਲ ਗੱਡੀਆਂ ਨੂੰ ਵੀ ਰੋਕਿਆ।

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਭਾਰਤ ਬੰਦ ਦਾ ਅਸਰ, ਕਿਸਾਨਾਂ ਨੇ ਹਾਈਵੇ ਕੀਤਾ ਜਾਮ
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਭਾਰਤ ਬੰਦ ਦਾ ਅਸਰ, ਕਿਸਾਨਾਂ ਨੇ ਹਾਈਵੇ ਕੀਤਾ ਜਾਮ

By

Published : Mar 26, 2021, 9:52 AM IST

ਸ੍ਰੀ ਫਤਿਹਗੜ੍ਹ ਸਾਹਿਬ: ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦੇ ਕਿਸਾਨਾਂ ਨੇ ਅੱਜ ਯਾਨੀ 26 ਮਾਰਚ ਨੂੰ ਭਾਰਤ ਦਾ ਬੰਦ ਦਾ ਸੱਦਾ ਗਿਆ ਸੀ। ਜਿਸਦਾ ਅਸਰ ਸੂਬੇ ਦੇ ਵੱਖ ਵੱਖ ਜਿਲ੍ਹਿਆ ਚ ਦੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹੇ ਚ ਵੀ ਬੰਦ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ। ਕਿਸਾਨਾਂ ਨੇ ਤਰਖਾਣ ਮਾਜਰਾ ਕੋਲ ਕਿਸਾਨਾਂ ਨੇ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਿਰ ਕੀਤਾ। ਜਿਸ ਕਾਰਨ ਰੋਡ ’ਤੇ ਕਾਫੀ ਵੱਡਾ ਜਾਮ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਕਿਸਾਨਾਂ ਨੇ ਸਰਹਿੰਦ ਵਿਖੇ ਤਿੰਨ ਰੇਲ ਗੱਡੀਆਂ ਨੂੰ ਵੀ ਰੋਕਿਆ।

ਕਾਬਿਲੇਗੌਰ ਹੈ ਕਿ ਕਿਸਾਨਾਂ ਦੇ ਇਸ ਸੰਘਰਸ਼ ਚ ਵੱਡੀ ਗਿਣਤੀ ਚ ਟੂਰਿਸਟ ਬੱਸਾਂ ਚ ਸਵਾਰ ਹੋ ਕੇ ਯੂਪੀ ਜਾਣ ਵਾਲੇ ਯਾਤਰੀ ਨੂੰ ਧਰਨੇ ਚ ਸ਼ਾਮਲ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਮ ਤੱਕ ਕਿਸਾਨਾਂ ਦੇ ਨਾਲ ਬੈਠੇ ਰਹਿਣਗੇ।

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਭਾਰਤ ਬੰਦ ਦਾ ਅਸਰ, ਕਿਸਾਨਾਂ ਨੇ ਹਾਈਵੇ ਕੀਤਾ ਜਾਮ

ਇਹ ਵੀ ਪੜੋ: LIVE: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ‘ਭਾਰਤ ਬੰਦ’

ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਮੋਰਚੇ ਵੱਲੋਂ ਇਹ ਬੰਦ ਸਵੇਰ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਾਰੀ ਰਹੇਗਾ। ਮੋਦੀ ਸਰਕਾਰ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਪਰ ਇਸ ਬੰਦ ’ਚ ਉਨ੍ਹਾਂ ਨੂੰ ਲੋਕਾਂ ਦਾ ਕਾਫੀ ਸਾਥ ਮਿਲ ਰਿਹਾ ਹੈ। ਕਿਸਾਨ ਨਿਰਮਲ ਸਿੰਘ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਬੰਦ ਚ ਉਨ੍ਹਾਂ ਦਾ ਸਾਥ ਦੇਣ ਕਿਉਂਕਿ ਇਹ ਸੰਘਰਸ਼ ਹਰ ਇਕ ਵਿਅਕਤੀ ਨਾਲ ਕਿਸੇ ਨਾ ਕਿਸੇ ਤਰੀਕੇ ਤੋਂ ਜੁੜਿਆ ਹੋਇਆ।

ABOUT THE AUTHOR

...view details