ਸਰਹਿੰਦ: ਥਾਣਾ ਸਰਹਿੰਦ ਪੁਲਿਸ ਨੇ ਖੁੱਲੇਆਮ ਅਤੇ ਬਿਨਾ ਲਾਈਸੈਂਸ ਤੋਂ ਸ਼ਰਾਬ ਪੀਣ ਅਤੇ ਪਿਲਾਉਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਲੋਕ ਕਾਰਾਂ ਤੇ ਅਹਾਤੇ ਬਾਹਰ ਬੈਠੇ ਸਰਾਬ ਪੀਂਦੇ ਦਿਖਾਈ ਦਿੱਤੇ। ਇਸ ਮੌਕੇ ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਨਰਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦਿਨ ਵਿੱਕੀ ਚਿਕਨ ਸੈਂਟਰ ਜੋ ਕਿ ਨਵੀ ਅਨਾਜ ਮੰਡੀ ਦੇ ਨਜਦੀਕ ਹੈ ਤੇ ਚੈਕਿੰਗ ਕੀਤੀ ਸੀ।
ਉਨ੍ਹਾ ਦੱਸਿਆ ਕਿ ਉਸ ਵੇਲੇ ਲੋਕ ਬਾਹਰ ਖੁੱਲੇਆਮ ਬੈਠੇ ਸ਼ਰਾਬ ਪੀ ਰਹੇ ਸਨ ਅਤੇ ਕਾਰਾਂ ਵਿਚ ਬੈਠੇ ਵੀ ਸ਼ਰਾਬ ਪੀ ਰਹੇ ਸਨ। ਜਿਸਤੇ ਉਕਤ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਜੇਕਰ ਅੱਗੇ ਤੋਂ ਕਿਸੇ ਨੇ ਇਸ ਤਰਾਂ ਖੁੱਲੇਆਮ ਜਾਂ ਗੱਡੀਆਂ ਵਿਚ ਜਨਤਕ ਥਾਵਾਂ 'ਤੇ ਬੈਠਕੇ ਸ਼ਰਾਬ ਪੀਤੀ ਤਾਂ ਉਸਦੇ ਖਿਲਾਫ ਸਕਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਚਿਕਨ ਸੈਂਟਰ ਚਲਾਉਣ ਵਾਲੇ ਤੋਂ ਸ਼ਰਾਬ ਪਿਲਾਉਣ ਦੇ ਅਹਾਤੇ ਦਾ ਲਾਈਸੈਂਸ ਵੀ ਮੰਗਿਆ ਗਿਆ। ਉਨ੍ਹਾ ਦੱਸਿਆ ਕਿ ਲਾਈਸੈਂਸ ਦੀ ਐਕਸਾਈਜ ਵਿਭਾਗ ਤੋਂ ਜਾਂਚ ਕਰਵਾਈ ਜਾਵੇਗੀ, ਜੇਕਰ ਲਾਈਸੈਂਸ ਠੀਕ ਨਾ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਵਿੱਕੀ ਚਿਕਨ ਸੈਂਟਰ ਦੇ ਮਾਲਕ ਹੇਮੰਤ ਕੁਮਾਰ ਵਿੱਕੀ ਨੇ ਕਿਹਾ ਕਿ ਉਹ ਅਹਾਤੇ ਦੀ ਫੀਸ ਠੇਕੇ ਤੇ ਭਰਦੇ ਹਨ, ਇਹ ਰੋਜਾਨਾ ਦੀ ਫੀਸ ਹੁੰਦੀ ਹੈ, ਮੈਂ ਇਕ ਸਾਈਡ ਤੇ ਕੰਮ ਕਰ ਰਿਹਾ ਹਾਂ, ਮੈਂ ਟਰੇਫਿਕ ਵਿਚ ਵਿਘਨ ਨਹੀ ਪਾ ਰਿਹਾ, ਇਹ ਜਗਾਂ ਪਬਲਿਕ ਪਲੇਸ ਵਿਚ ਨਹੀ ਹੈ, ਲੋਕ ਕਾਰਾਂ ਵਿਚ ਬੈਠੇ ਹਨ ਨਾ ਕਿ ਪਬਲਿਕ ਪਲੇਸ ਤੇ ਬੈਠੇ ਹਨ, ਇਥੇ ਕੋਈ ਫੈਮਲੀ ਨਹੀ ਹੈ ਅਤੇ ਕੋਈ ਘਰ ਵੀ ਨਹੀ ਹੈ, ਮੈਂ ਖੁੱਲੇਆਮ ਨਹੀ ਕਰਦਾ, ਇਥੇ ਕੋਈ ਟਰੈਫਿਕ ਨਹੀ ਹੈ। ਦੁਕਾਨ ਮਾਲਕ ਨੇ ਕਿਹਾ ਕਿ ਮੈ ਜੋ ਵੀ ਕਰਦਾ ਹਾਂ ਕਾਗਜ਼ੀ ਤੌਰ 'ਤੇ ਕਰਦਾ ਹਨ ਅਤੇ ਨਾਲ ਹੀ ਇਸਦੀ ਫੀਸ ਵੀ ਦਿੰਦਾ ਹਾਂ।
ਇਹ ਵੀ ਪੜ੍ਹੋ :Cyber Gang Arrested: ਮਹਿਲਾ ਡਾਕਟਰ ਕੋਲੋਂ 48 ਲੱਖ ਠੱਗਣ ਵਾਲਾ ਗਿਰੋਹ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਅਜਿਹੀਆਂ ਸ਼ਿਕਾਇਤਾਂ ਮਿਲ ਚੁਕੀਆਂ ਹਨ ਕਿ ਜਨਤਕ ਥਾਵਾਂ 'ਤੇ ਅਹਾਤੇ ਵਾਲਿਆਂ ਵੱਲੋਂ ਸ਼ਰਾਬ ਮੀਟ ਪਰੋਸਿਆ ਜਾਂਦਾ ਹੈ ਜਿਸ ਨਾਲ ਓਹਨਾ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਕਿਓਂਕਿ ਸ਼ਰਾਬ ਪੀਕੇ ਲੋਕ ਖਰਾਬੀ ਕਰਦੇ ਹਨ ਤੇ ਓਹਨਾ ਦੇ ਬੱਚਿਆਂ 'ਤੇ ਇਸ ਦਾ ਮਾੜਾ ਅਸਰ ਹੁੰਦਾ ਹੈ। ਜਿਸ ਨੂੰ ਲੈਕੇ ਹੁਣ ਪੁਲਿਸ ਵੱਲੋਂ ਸਖਤੀ ਕੀਤੀ ਜਾ ਰਹੀ ਹੈ।