ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਇੱਕ ਵਾਰ ਫਿਰ ਪੰਜਾਬ ਅੰਦਰ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਹਲਾਂਕਿ ਉਨ੍ਹਾਂ ਇਹ ਅਪੀਲ "ਸਿੱਖ ਫਾਰ ਜਸਟਿਸ" ਵੱਲੋਂ ਵਿਦੇਸ਼ ਤੋਂ ਰੈਫ਼ਰੈਂਡਮ 2020 ਦੀ ਗੱਲ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂ ਨੂੰ ਕੀਤੀ ਹੈ।
ਪੰਜਾਬ ਪੁਲਿਸ ਸਿੱਖ ਨੌਜਵਾਨਾਂ ਨੂੰ ਕਰ ਰਹੀ ਪਰੇਸ਼ਾਨ- ਸਿਮਰਜੀਤ ਮਾਨ - punjabi khabranm
ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਪੰਜਾਬ ਪੁਲਿਸ 'ਤੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਉਨ੍ਹਾਂ ਗੁਰਪਤਵੰਤ ਸਿੰਘ ਪਨੂੰ ਨੂੰ ਅਪੀਲ ਕੀਤੀ ਹੈ।
ਸਿਮਰਨਜੀਤ ਸਿੰਘ ਮਾਨ ਨੇ ਲਿਖਿਆ “ਜੋ ਸਿੱਖ ਫਾਰ ਜਸਟਿਸ ਵੱਲੋਂ 2020 ਦੇ ਕੀਤੇ ਜਾ ਰਹੇ ਪ੍ਰੋਗਰਾਮ ਦੀ ਇਸ਼ਤਿਹਾਰਬਾਜੀ 'ਤੇ ਬਿਆਨਬਾਜੀ ਕੀਤੀ ਜਾ ਰਹੀ ਹੈ। ਉਸ ਤਹਿਤ ਪੰਜਾਬ ਦੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਪੁਲਿਸ ਅਤੇ ਨਿਜ਼ਾਮ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਅਗਵਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਾਡੇ ਦਫ਼ਤਰ ਰੋਜ਼ਾਨਾ ਹੀ ਅਜਿਹੇ ਪੀੜਤ ਪਰਿਵਾਰ ਸੰਪਰਕ ਕਰ ਰਹੇ ਹਨ। ਇਸ ਲਈ ਗੁਰਪਤਵੰਤ ਸਿੰਘ ਪਨੂੰ ਅਤੇ "ਸਿੱਖ ਫਾਰ ਜਸਟਿਸ" ਦਾ ਇਹ ਇਖ਼ਲਾਕੀ 'ਤੇ ਕੌਮੀ ਫਰਜ ਬਣ ਜਾਂਦਾ ਹੈ ਕਿ ਉਹ ਪੰਜਾਬ ਪੁਲਿਸ ਵੱਲੋਂ ਚੁੱਕੇ ਜਾਣ ਵਾਲੇ ਸਿੱਖ ਨੌਜ਼ਵਾਨਾਂ ਅਤੇ ਪੀੜਤ ਪਰਿਵਾਰਾਂ ਦੀ ਪੈਰਵਾਈ ਲਈ ਸੁਪਰੀਮ ਕੋਰਟ 'ਤੇ ਹਾਈਕੋਰਟ ਵਿੱਚ ਆਪਣੇ ਵਕੀਲਾਂ ਨੂੰ ਜਿ਼ੰਮੇਵਾਰੀ ਦੇਣ ਤਾਂ ਜੋ ਅਜਿਹੀ ਸਿੱਖ ਨੌਜਵਾਨੀ ਦੇ ਕੇਸਾਂ ਦੀ ਪੈਰਵਾਈ ਹੋ ਸਕੇ"