ਪੰਜਾਬ

punjab

ETV Bharat / state

ਕਿਰਪਾਨ ਅਤੇ ਕੜੇ ਕਾਰਨ ਸਿੱਖ ਕੁੜੀ ਨੂੰ ਨਹੀਂ ਦੇਣ ਦਿੱਤਾ ਗਿਆ ਪੇਪਰ, ਵੀਡੀਓ ਵਾਇਰਲ - sikh girl denied entry into examination hall

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਵਿੱਚ ਸਿੱਖ ਕੁੜੀ ਜਿਸ ਨੂੰ ਕਿਰਪਾਨ ਅਤੇ ਕੜਾ ਪਇਆ ਹੋਣ ਕਰਕੇ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ ਗਿਆ।

ਫ਼ੋਟੋ

By

Published : Nov 20, 2019, 5:10 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਸਿੱਖ ਕੁੜੀ ਜਿਸ ਨੇ ਕਿਰਪਾਨ ਅਤੇ ਕੜਾ ਪਇਆ ਹੋਇਆ ਹੈ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਇਸ ਵੀਡੀਓ ਵਿੱਚ ਉਹ ਬੋਲ ਕੇ ਦੱਸ ਰਹੀ ਹੈ ਕਿ ਉਹ ਪੇਪਰ ਦੇਣ ਲਈ ਆਈ ਸੀ ਅਤੇ ਕਿਰਪਾਨ ਤੇ ਕੜੇ ਕਰਕੇ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।

ਵਾਇਰਲ ਵੀਡੀਓ

ਇਹ ਵੀ ਪੜ੍ਹੋ: ਮਹਾਰਾਸ਼ਟਰ ਵਿੱਚ ਰਾਸ਼ਟਰਪਤੀ ਰਾਜ 'ਤੇ ਅੱਜ ਸੰਸਦ ਵਿੱਚ ਰਿਪੋਰਟ ਪੇਸ਼ ਕਰਨਗੇ ਅਮਿਤ ਸ਼ਾਹ

ਇਸ ਮੁੱਦੇ 'ਤੇ ਬੋਲਦੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਇਹ ਨਿੰਦਣਯੋਗ ਘਟਨਾ ਹੈ ਅਤੇ ਇਹੋ ਜਿਹੀਆਂ ਘਟਨਾਵਾਂ ਸਿੱਖਾਂ ਨਾਲ ਵਾਪਰਦੀਆਂ ਹੀ ਰਹਿੰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਨੂੰ ਸਖ਼ਤੀ ਨਾਲ ਲੈਂਦੇ ਹੋਏ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ।

ਸਿੱਖ ਕੁੜੀ ਦਾ ਕਹਿਣਾ ਹੈ ਕਿ ਸੈਂਟਰ ਦੇ ਬਾਹਰ ਚੈਕਿੰਗ ਵਾਲਿਆਂ ਨੇ ਉਸ ਨੂੰ ਕਿਹਾ ਕਿ ਕੋਰਟ ਤੋਂ ਆਡਰ ਲੈ ਕੇ ਆਓ, ਉਸ ਤੋਂ ਬਿਨ੍ਹਾਂ ਤੁਸੀਂ ਪੇਪਰ ਦੇਣ ਲਈ ਅੰਦਰ ਨਹੀਂ ਜਾ ਸਕਦੇ।

ABOUT THE AUTHOR

...view details