ਸ੍ਰੀ ਫਤਹਿਗੜ੍ਹ ਸਾਹਿਬ: ਬੱਸੀ ਪਠਾਣਾਂ ਵਿਖੇ ਇੱਕ ਕਰੋੜ ਸਨਤਾਲੀ ਲੱਖ ਦੀ ਲਾਗਤ ਨਾਲ ਬਣ ਰਹੇ ਮਿੰਨੀ ਵੈਟ ਲੈਂਡ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ’ਚ ਜੰਗੀ ਪੱਧਰ ’ਤੇ ਵਿਕਾਸ ਕਰਵਾਇਆ ਜਾ ਰਿਹਾ ਹੈ ਜਿਸ ਤੋਂ ਲੋਕ ਖੁਸ਼ ਹਨ। ਇਸੇ ਲੜੀ ਤਹਿਤ ਬੱਸੀ ਪਠਾਣਾਂ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਜਾਤਾਂ ਤੇ ਮਜ਼੍ਹਬਾਂ ਤੇ ਜਾਂਦੀ ਨਹੀਂ, ਪ੍ਰੰਤੂ ਕਾਂਗਰਸ ਸਰਕਾਰ ਭਲੇ ਲਈ ਹੀ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸੀ ਆਗੂ ਹਨ ਅਤੇ ਕਾਂਗਰਸ ਵਿੱਚ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਸੂਬੇ ਦੇ ਭਲੇ ਲਈ ਕੁਝ ਨਹੀਂ ਕੀਤਾ ਹੈ।
ਸਿੱਧੂ ਕਾਂਗਰਸ ਦੇ ਚੰਗੇ ਆਗੂ ਹਨ: ਧਰਮਸੋਤ - ਕਾਂਗਰਸ ਦੇ ਚੰਗੇ ਆਗੂ
ਬਸੀ ਪਠਾਣਾਂ ਮਿੰਨੀ ਵੈਟ ਲੈਂਡ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਪਾਰਕ ਦੇ ਵਿੱਚ ਪੁਰਾਤਨ ਸਮੇਂ ਦੇ ਮੈਡੀਕਲ ਪੌਦੇ ਲਗਾਏ ਜਾਣਗੇ ਇਸ ਦੇ ਨਾਲ ਨਾਲ ਪੰਛੀਆਂ ਲਈ ਵੀ ਆਲ੍ਹਣੇ ਬਣਾਏ ਜਾਣਗੇ।
ਸਿੱਧੂ ਕਾਂਗਰਸ ਦੇ ਚੰਗੇ ਆਗੂ ਹਨ: ਧਰਮਸੋਤ