ਸ੍ਰੀ ਫਤਹਿਗੜ੍ਹ ਸਾਹਿਬ: ਭਾਰਤ ਅਤੇ ਕਨੈਡਾ ਵਿੱਚ ਚੱਲ ਰਹੇ ਵਿਵਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਵੱਲੋਂ ਕਨੈਡਾ ਦੀ ਹਮਾਇਤ ਕਰਦੇ ਹੋਏ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਲਈ ਅਰਦਾਸ ਕਰਵਾਈ। ਉੱਥੇ ਹੀ ਉਹ ਹੱਥਾਂ ਵਿੱਚ ਕਨੈਡਾ ਦਾ ਝੰਡਾ ਵੀ ਲੈਕੇ ਪਹੁੰਚੇ। ਇਸ ਮੌਕੇ ਈਮਾਨ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਦੇ ਲਈ ਜਸਟਿਨ ਟਰੂਡੋ ਹਾਅ ਦਾ ਨਾਅਰਾ ਮਾਰਿਆ ਹੈ।
Prayers for Justin Trudeau: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੀਤੀ ਕੈਨੇਡੀਅਨ ਪੀਐੱਮ ਦੀ ਹਮਾਇਤ, ਜਸਟਿਨ ਟਰੂਡੋ ਲਈ ਕਰਵਾਈ ਅਰਦਾਸ - ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਲਈ ਅਰਦਾਸ
ਭਾਰਤ ਅਤੇ ਕੈਨੇਡਾ ਵਿਚਕਾਰ ਜਾਰੀ ਤਣਾਅ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Shiromani Akali Dal Amritsar) ਨੇ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਲਈ ਅਰਦਾਸ ਕੀਤੀ ਹੈ। ਇਹ ਅਰਦਾਸ ਸਾਂਸਦ ਸਿਮਰਨਜੀਤ ਸਿੰਘ ਦੇ ਪੁੱਤਰ ਇਮਾਨ ਸਿੰਘ ਮਾਨ ਦੀ ਅਗਵਾਈ ਵਿੱਚ ਹੋਈ ਹੈ।
Published : Sep 22, 2023, 6:58 PM IST
ਟਰੂਡੋ ਲਈ ਅਰਦਾਸ: ਇਮਾਨ ਸਿੰਘ ਮਾਨ ਨੇ ਕਿਹਾ ਕਿ ਕੈਨੇਡਾ ਮੁਲਕ ਨੇ ਪੰਜਾਬ ਅਤੇ ਪੰਜਾਬੀਆਂ ਦੇ ਕਾਤਲਾਂ ’ਤੇ ਸਿੱਧੀ ਉਂਗਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪੀਐੱਮ ਨੇ ਪੰਜਾਬੀਆਂ ਲਈ ਹਾਅ ਦਾ ਨਾਅਰਾ ਮਾਰਿਆ ਹੈ,ਇਸ ਲਈ ਸਿੱਖ ਕੌਮ ਉਨ੍ਹਾਂ ਦੀ ਰਿਣੀ ਹੈ ਅਤੇ ਅੱਜ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਦਰਬਾਰ ਸਾਹਿਬ ਵਿੱਚ ਕਰਨ ਆਏ ਹਾਂ। ਇਮਾਨ ਸਿੰਘ ਮਾਨ ਨੇ ਅੱਗੇ ਕਿਹਾ ਕਿ ਗੁਰੂ ਮਹਾਰਾਜ ਦੇ ਸਨਮੁੱਖ ਅਰਦਾਸ ਕਰਦੇ ਹਾਂ ਕਿ ਕੈਨੇਡਾ ਆਪਣੇ ਅਸੂਲਾਂ ’ਤੇ ਵੱਸਦਾ ਅਤੇ ਵੱਧਦਾ ਰਹੇ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿਹਤਯਾਬ ਰਹਿਣ। (India Canada Dispute)
- Singer Shubh Controversy: ਸੰਗੀਤ ਜਗਤ ਤੋਂ ਬਾਅਦ ਸ਼ੁਭ ਦੀ ਹਮਾਇਤ 'ਚ ਆਏ ਪੰਜਾਬ ਦੇ ਸਿਆਸੀ ਆਗੂ, ਰਾਜਾ ਵੜਿੰਗ ਨੇ ਆਖੀ ਇਹ ਗੱਲ
- Kangana Ranaut Over Shubneet Singh Controversy: ਗਾਇਕ ਸ਼ੁਭ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਕੁੱਦੀ ਕੰਗਨਾ ਰਣੌਤ, ਬੋਲੀ-ਸਿੱਖ ਕੌਮ ਨੂੰ ਖਾਲਿਸਤਾਨੀਆਂ ਤੋਂ ਦੂਰ ਹੋਣਾ ਚਾਹੀਦਾ
- Sunil Jakhar On Canada Issue : ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ, ਕਿਹਾ-ਭਾਜਪਾ ਵਿਦੇਸ਼ ਮੰਤਰਾਲੇ ਨਾਲ ਸੰਪਰਕ ਮਗਰੋਂ ਕਰੇਗੀ ਹੈਲਪਲਾਈਨ ਸਥਾਪਿਤ
ਸਿੱਖਾਂ ਨੂੰ ਨਹੀਂ ਮਿਲਿਆ ਇਨਸਾਫ਼ : ਮਾਨ ਨੇ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਜ਼ਿਲ੍ਹਾ ਹੈੱਡਕੁਆਟਰ ਵਿਖੇ ਮੰਗ ਪੱਤਰ ਦੇਣਗੇ ਅਤੇ 9 ਅਕਤੂਬਰ ਨੂੰ ਥੈਂਕਸ ਗਿਵਿੰਗ ਡੇਅ ਉੱਤੇ ਸਿੱਖ ਕੌਮ ਨੂੰ ਆਪਣੇ ਘਰਾਂ, ਕਾਰੋਬਾਰਾਂ ’ਤੇ ਕੈਨੇਡੀਅਨ ਝੰਡੇ ਝੁਲਾਉਣ ਦੀ ਅਪੀਲ ਕਰਦੇ ਹੋਏ ਮਨੁੱਖੀ ਅਧਿਕਾਰਾਂ ਨੂੰ ਪਸੰਦ ਕਰਨ ਵਾਲਿਆਂ ਨੂੰ ਬੇਨਤੀ ਕਰਨਗੇ ਕਿ ਕੈਨੇਡਾ ਦੀ ਚੜ੍ਹਦੀ ਕਲਾ ਲਈ ਹਰੇਕ ਗੁਰੂਘਰ ’ਚ ਅਰਦਾਸ ਕਰਵਾਉਣ। ਉਨ੍ਹਾਂ ਕਿਹਾ ਕਿ ਅੱਜ ਤੱਕ ਨਾ ਕੋਰਟ-ਕਚਹਿਰੀਆਂ ਨੇ, ਨਾ ਸਰਕਾਰਾਂ ਨੇ ਅਤੇ ਨਾ ਹੀ ਪਾਰਲੀਮੈਂਟ ਨੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਦਾ ਇਨਸਾਫ਼ ਸਿੱਖ ਕੌਮ ਨੂੰ ਕਦੇ ਨਹੀਂ ਦਿਵਾਇਆ। ਉਨ੍ਹਾਂ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਕਿ ਜਿਸ ਮੁਲਕ ਨੂੰ ਸਿੱਖਾਂ ਨੇ ਆਪਣਾ ਵਤਨ ਛੱਡ ਕੇ ਅਪਣਾਇਆ, ਉਹ ਅੱਜ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਹੱਕ ਉੱਤੇ ਪਹਿਰਾ ਦਿੰਦਾ ਹੈ ਅਤੇ ਜਿਸ ਮੁਲਕ ਵਿੱਚ ਸਿੱਖ ਜੰਮੇ ਸੀ, ਉੱਥੇ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ, ਕਾਨੂੰਨ ਤੋਂ ਵਾਂਝਾ ਰੱਖਿਆ ਜਾਂਦਾ ਹੈ।