ਪੰਜਾਬ

punjab

ETV Bharat / state

ਸ਼ੈਲਰ ਮਾਲਕਾਂ ਨੇ ਐਫ਼ਸੀਆਈ ਦੇ ਵਿਰੁੱਧ ਦਿੱਤਾ ਧਰਨਾ - ਐਫਸੀਆਈ

ਐੱਫ਼ਸੀਆਈ ਦੇ ਖ਼ਿਲਾਫ਼ ਅਮਲੋਹ ਵਿਖੇ ਸ਼ੈਲਰ ਮਾਲਕਾਂ ਵੱਲੋਂ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ 30 ਦੇ ਕਰੀਬ ਸ਼ੈਲਰ ਮਾਲਕਾਂ ਵੱਲੋਂ ਇਹ ਧਰਨਾ ਦਿੱਤਾ ਗਿਆ।

ਸ਼ੈਲਰ ਮਾਲਕਾਂ
ਸ਼ੈਲਰ ਮਾਲਕਾਂ

By

Published : Feb 11, 2020, 3:23 AM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਅਮਲੋਹ ਵਿਖੇ ਸ਼ੈਲਰ ਮਾਲਕਾਂ ਵੱਲੋਂ ਐੱਫ਼ਸੀਆਈ ਦੇ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਹ ਧਰਨਾ ਚੱਕਿਆਂ ਦੀ ਵੰਡ ਨੂੰ ਲੈ ਕੇ ਦਿੱਤਾ ਗਿਆ ਹੈ ਕਿਉਂਕਿ ਕੁੱਝ ਸ਼ੈਲਰ ਮਾਲਕਾਂ ਨੂੰ ਵੱਧ ਚੱਕੇ ਮਿਲੇ ਹਨ ਅਤੇ ਕੁਝ ਨੂੰ ਨਾਂਹ ਦੇ ਬਰਾਬਰ ਹੀ ਦਿੱਤੇ ਗਏ ਹਨ।

ਸ਼ੈਲਰ ਮਾਲਕਾਂ ਨੇ ਐਫ਼ਸੀਆਈ ਦੇ ਵਿਰੁੱਧ ਦਿੱਤਾ ਧਰਨਾ

ਐੱਫ਼ਸੀਆਈ ਦੇ ਖ਼ਿਲਾਫ਼ ਅਮਲੋਹ ਵਿਖੇ ਸ਼ੈਲਰ ਮਾਲਕਾਂ ਵੱਲੋਂ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ 30 ਦੇ ਕਰੀਬ ਸ਼ੈਲਰ ਮਾਲਕਾਂ ਵੱਲੋਂ ਇਹ ਧਰਨਾ ਦਿੱਤਾ ਗਿਆ। ਇਸ ਦੌਰਾਨ ਗੱਲਬਾਤ ਕਰਦੇ ਹੋਏ ਸ਼ੈਲਰ ਮਾਲਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਝੋਨੇ ਦੀ ਫਸਲ ਮੌਕੇ ਕੁਝ ਸ਼ੈੱਲਰ ਮਾਲਕਾਂ ਨੂੰ ਵੱਧ ਚੱਕੇ ਦਿੱਤੇ ਗਏ ਹਨ ਅਤੇ ਕੁਝ ਨੂੰ ਨਾਂਹ ਦੇ ਬਰਾਬਰ ਹੀ ਚੱਕੇ ਮਿਲੇ ਹਨ ਜਿਸ ਦੇ ਕਾਰਨ ਉਨ੍ਹਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ੈਲਰ ਐਸੋਸੀਏਸ਼ਨ ਅਮਲੋਹ ਦੇ ਸਾਬਕਾ ਪ੍ਰਧਾਨ ਰਾਕੇਸ਼ ਗਰਗ ਨੇ ਕਿਹਾ ਕਿ ਇਹ ਵਿਵਾਦ ਕੁੱਝ ਆਪਸੀ ਮੱਤਭੇਦ ਦੇ ਕਾਰਨ ਹੋ ਗਿਆ ਹੈ ਜਿਸ ਤੋਂ ਬਾਅਦ ਇਹ ਧਰਨਾ ਲਗਾਇਆ ਗਿਆ ਹੈ ਕਿਉਂਕਿ ਕੁਝ ਸ਼ੈਲਰ ਮਾਲਕਾਂ ਨੂੰ ਘੱਟ ਚੱਕੇ ਮਿਲੇ ਹਨ ਜਿਸ ਕਾਰਨ ਰੋਸ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ੈਲਰ ਮਾਲਕਾਂ ਵੱਲੋਂ ਕੰਮ ਤੇਜ਼ੀ ਨਾਲ ਕਰਨ ਦੇ ਨਾਲ ਉਨ੍ਹਾਂ ਨੂੰ ਐਫਸੀਆਈ ਵੱਲੋਂ ਕੰਮ ਕਰਨ ਦੇ ਲਈ ਹੋਰ ਚੱਕੇ ਦੇ ਦਿੱਤੇ ਗਏ ਸਨ, ਜਿਸ ਕਾਰਨ ਕੁਝ ਸ਼ੈਲਰ ਮਾਲਕ ਉਨ੍ਹਾਂ ਤੋਂ ਪਿੱਛੇ ਰਹਿ ਗਏ ਸਨ ਜਿਸ ਬਾਰੇ ਸ਼ੈਲਰ ਮਾਲਕਾਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਚੱਕਿਆਂ ਨੂੰ ਰਿਜ਼ਰਵ ਰੱਖਿਆ ਜਾਵੇ।

ਉੱਥੇ ਹੀ ਸ਼ੈਲਰ ਮਾਲਕ ਵਿਨੋਦ ਕੁਮਾਰ ਮਿੱਤਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇੱਕ ਇੱਕ ਚੱਕਾ ਹੋਰ ਮਿਲ ਗਿਆ ਹੈ ਜਿਸ ਦੇ ਬਾਅਦ ਉਨ੍ਹਾਂ ਵੱਲੋਂ ਇਹ ਧਰਨਾ ਸਮਾਪਤ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਪੈਸ਼ਲ ਲੱਗਣ ਦੇ ਸਮੇਂ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣਗੇ।

ABOUT THE AUTHOR

...view details