ਫਤਿਹਗੜ੍ਹ ਸਾਹਿਬ: ਵਾਰਡ ਨੰਬਰ 12 'ਚ ਰਹਿਣ ਵਾਲੇ ਲੋਕ ਸਥਾਨਕ ਪ੍ਰਸ਼ਾਸਨ ਦੀ ਕੀਤੀ ਜਾ ਰਹੀ ਅਣਗਹਿਲੀ ਤੋਂ ਬੇਹਦ ਪਰੇਸ਼ਾਨ ਚਲ ਰਹੇ ਹਨ। ਜਿੱਥੇ ਸਰਕਾਰ ਸ਼ਹਿਰਾਂ ਨੂੰ ਮਾਡਲ ਬਣਾਉਣ ਦੀ ਗੱਲ ਕਰ ਰਹੀ ਹੈ ਉੱਥੇ ਹੀ ਕੁਝ ਸ਼ਹਿਰਾਂ ਵਿੱਚ ਪਾਣੀ ਦੇ ਨਿਕਾਸ ਦੀ ਬਹੁਤ ਸਮੱਸਿਆ ਹੈ। ਮਾਮਲਾ ਹੈ ਅਮਲੋਹ ਇਲਾਕੇ ਦਾ, ਜਿੱਥੇ ਲੋਕਾਂ ਨੂੰ ਸੀਵਰੇਜ ਦਾ ਪਾਣੀ ਓਵਰਫ਼ਲੋ ਹੋਣ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਦੇ ਪਾਣੀ ਵਿੱਚ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਲੋਕਾਂ ਨੇ ਦੱਸਿਆ ਕਿ ਜਿਥੇ ਮੀਂਹ ਦੇ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ, ਓਥੇ ਹੀ ਸ਼ਹਿਰ ਜਲ ਥਲ ਹੋ ਜਾਂਦਾ ਹੈ। ਮੀਂਹ ਦੇ ਜਮਾਂ ਪਾਣੀ ਕਾਰਨ ਲੋਕਾਂ ਨੂੰ ਆਪਣੇ ਕੰਮਾਂ 'ਤੇ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਸੀਵਰੇਜ ਦੇ ਪਾਇਪ ਛੋਟੇ ਹਨ ਜਿਸ ਕਰਕੇ ਪਾਣੀ ਦੀ ਨਿਕਾਸੀ ਰੁੱਕ ਜਾਂਦੀ ਹੈ।