ਪੰਜਾਬ

punjab

ETV Bharat / state

ਸੀਵਰੇਜ ਦੀ ਸਮਸਿਆ ਤੋਂ ਲੋਕ ਪ੍ਰੇਸ਼ਾਨ, ਬਿਮਾਰੀਆਂ ਫੈਲਣ ਦਾ ਖਦਸ਼ਾ - Amloh Mangarh

ਅਮਲੋਹ ਮਾਨਗੜ ਰੋਡ ਦੀ ਕਲੋਨੀ ਦੇ ਵਾਸੀ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ ਹਨ। ਕਲੋਨੀ ਵਿੱਚ ਗੰਦਗੀ ਕਾਰਨ ਬਦਬੂ ਫੈਲ ਚੁੱਕੀ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋੋਇਆ ਹੈ।

ਸੀਵਰੇਜ ਦੀ ਸਮਸਿਆ ਤੋਂ ਲੋਕ ਪ੍ਰੇਸ਼ਾਨ, ਬਿਮਾਰੀਆਂ ਫੈਲਣ ਦਾ ਖਦਸ਼ਾ
ਸੀਵਰੇਜ ਦੀ ਸਮਸਿਆ ਤੋਂ ਲੋਕ ਪ੍ਰੇਸ਼ਾਨ, ਬਿਮਾਰੀਆਂ ਫੈਲਣ ਦਾ ਖਦਸ਼ਾ

By

Published : Jul 14, 2021, 5:16 PM IST

ਫਤਿਹਗੜ੍ਹ ਸਾਹਿਬ : ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆ ਦੀ ਪੋਲ ਖੋਲ ਰਹੀ ਹੈ। ਅਮਲੋਹ ਮਾਨਗੜ ਰੋਡ ਦੀ ਕਲੋਨੀ ਦੇ ਵਾਸੀ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ ਹਨ।

ਸੀਵਰੇਜ ਦੀ ਸਮਸਿਆ ਤੋਂ ਲੋਕ ਪ੍ਰੇਸ਼ਾਨ, ਬਿਮਾਰੀਆਂ ਫੈਲਣ ਦਾ ਖਦਸ਼ਾ

ਇਸ ਮੌਕੇ ਲੋਕਾਂ ਦੀਆਂ ਸਮਸਿਆਵਾਂ ਸੁਣਨ ਦੇ ਲਈ ਅਕ‍ਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਕਲੋਨੀ ਵਿੱਚ ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੀਵਰੇਜ ਤਾਂ ਮੁਕੰਮਲ ਤੌਰ ਤੇ ਪਾ ਦਿੱਤਾ ਗਿਆ ਸੀ ਪਰ ਕਾਂਗਰਸ ਦੀ ਸਰਕਾਰ ਬਣਦੇ ਹੀ ਵਿਕਾਸ ਕਾਰਜ ਕਾਂਗਰਸ ਵੱਲੋਂ ਰੋਕ ਦਿੱਤੇ ਗਏ।

ਉਨ੍ਹਾਂ ਕਿਹਾ ਕਿ ਭਾਵੇਂ ਇਸ ਕਲੋਨੀ ਦੇ ਵਾਸੀਆਂ ਤੋਂ ਨਗਰ ਕੋਂਸਲ ਅਮਲੋਹ ਟੈਕਸ ਤਾਂ ਵਸੂਲ ਕਰ ਰਹੀ ਹੈ ਪਰ ਸਹੂਲਤ ਇਹਨਾਂ ਵਾਸੀਆਂ ਨੂੰ ਕੋਈ ਨਹੀਂ ਦਿੱਤੀ ਜਾ ਰਹੀ। ਉਪਰੋਂ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਇਸ ਕਲੋਨੀ ਦੇ ਵਾਸੀ ਅਮਲੋਹ ਸ਼ਹਿਰ ਅੰਦਰ ਹੀ ਵਾਰਡ ਪੱਧਰ ਤੇ ਹਲਕਾ ਵਿਧਾਇਕ ਦੀ ਚੋਣ ਸਮੇਂ ਵੋਟਾਂ ਪਾਉਂਦੇ ਆ ਰਹੇ ਹਨ ਪਰ ਹੁਣ ਇਹਨਾਂ ਦੀਆਂ ਵੋਟਾਂ ਵਿੱਚ ਵੀ ਵੱਡੇ ਪੱਧਰ ਤੇ ਕਟੌਤੀ ਕਰ ਦਿੱਤੀ ਗਈ ਹੈ ਜਿਸ ਕਾਰਨ ਇਹਨਾਂ ਨੂੰ ਵੱਡੀਆਂ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੱਜ ਹਾਲਾਤ ਇਸ ਕਲੋਨੀ ਵਾਸੀਆਂ ਦੇ ਇਹ ਬਣੇ ਹੋਏ ਹਨ ਕਿ ਸੀਵਰੇਜ ਤਾਂ ਮੁਕੰਮਲ ਪੈ ਚੁੱਕਾ ਹੈ ਪਰ ਉਸ ਦੀ ਸੰਭਾਲ ਅਤੇ ਸਫਾਈ ਕਰਨ ਵਿੱਚ ਨਗਰ ਕੋਂਸਲ ਅਮਲੋਹ ਬੂਰੀ ਤਰਾ ਫੇਲ ਹੋ ਚੁੱਕੀ ਹੈ ਤੇ ਬਰਸਾਤ ਤੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਜੋ ਲੋਕਾ ਦੇ ਘਰਾਂ ਦੇ ਆਲੇ ਦੁਆਲੇ ਘੁੰਮ ਰਿਹਾ ਹੈ। ਕਲੋਨੀ ਵਿੱਚ ਗੰਦਗੀ ਕਾਰਨ ਬਦਬੂ ਫੈਲ ਚੁੱਕੀ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਦਸਾ ਬਣਿਆ ਹੋੋਇਆ ਹੈ।

ਇਹ ਵੀ ਪੜ੍ਹੋਂ :ਕੈਪਟਨ ਵੱਲੋਂ 590 ਕਰੋੜ ਕਰਜ਼ ਮੁਆਫ਼ੀ ਦਾ ਐਲਾਨ

ABOUT THE AUTHOR

...view details