ਪੰਜਾਬ

punjab

ETV Bharat / state

ਸਰਹਿੰਦ ਫ਼ਤਿਹ ਦਿਵਸ ਮੌਕੇ ਫ਼ਤਿਹਗੜ੍ਹ ਸਾਹਿਬ ਦੀ ਇਤਿਹਾਸਕ ਥੇਹ 'ਤੇ ਚੜ੍ਹਾਇਆ ਗਿਆ ਕੇਸਰੀ ਝੰਡਾ - ਫ਼ਤਿਹਗੜ੍ਹ ਸਾਹਿਬ ਦੀ ਇਤਿਹਾਸਕ ਥੇਹ

ਸਰਹਿੰਦ ਫ਼ਤਿਹ ਦਿਵਸ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਨਾਲ ਆਰੰਭਤਾ ਕੀਤੀ ਗਈ। ਇਸ ਦੇ ਦੂਜੇ ਦਿਨ ਇਤਿਹਾਸਕ ਥੇਹ 'ਤੇ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ।

ਸਰਹਿੰਦ ਫ਼ਤਿਹ ਦਿਵਸ ਮੌਕੇ ਫ਼ਤਿਹਗੜ੍ਹ ਸਾਹਿਬ ਦੀ ਇਤਿਹਾਸਕ ਥੇਹ 'ਤੇ ਚੜ੍ਹਾਇਆ ਗਿਆ ਕੇਸਰੀ ਝੰਡਾ
Saffron flag hoisted on the eve of sarhind fateh divas

By

Published : May 14, 2020, 12:27 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਮਹਾਨ ਸ਼ਹੀਦਾਂ ਦੀ ਇਤਿਹਾਸਕ ਧਰਤੀ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸਰਹਿੰਦ ਫ਼ਤਿਹ ਦਿਵਸ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਨਾਲ ਆਰੰਭਤਾ ਕੀਤੀ ਗਈ। ਇਸ ਦੇ ਦੂਜੇ ਦਿਨ ਇਤਿਹਾਸਕ ਥੇਹ 'ਤੇ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਉੱਥੇ ਹੀ 14 ਮਈ ਨੂੰ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ।

Saffron flag hoisted on the eve of sarhind fateh divas

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਹਿਮਤਾਂ ਦੇ ਨਾਲ ਸਥਾਪਿਤ ਹੋਏ ਸਿੱਖ ਰਾਜ ਲਿਆਉਣ ਵਾਲੇ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿੱਚ ਖਾਲਸਾ ਫੌਜ ਨੇ ਮੁਗਲਾਂ ਦੇ ਖਿਲਾਫ ਚੱਪੜਚਿੜੀ ਮੈਦਾਨ 'ਤੇ ਫ਼ਤਿਹ ਹਾਸਿਲ ਕੀਤੀ। ਇਸ ਫ਼ਤਿਹ ਨੂੰ ਲੈ ਕੇ ਹਰ ਸਾਲ ਇੱਥੇ ਨਿਸ਼ਾਨ ਸਾਹਿਬ ਚੜ੍ਹਾਇਆ ਜਾਂਦਾ ਹੈ। ਇਸ ਵਾਰ ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਘੱਟ ਸੰਗਤ ਨਿਸ਼ਾਨ ਸਾਹਿਬ ਸਥਾਪਿਤ ਕਰਨ ਦੇ ਲਈ ਆਈ। ਕੱਲ੍ਹ ਵੀ ਸਮਾਪਤੀ ਦੇ ਦੀਵਾਨ ਸਜਾਏ ਜਾਣਗੇ। ਸੰਗਤ ਸੋਸ਼ਲ ਮੀਡੀਆ ਦੇ ਜ਼ਰੀਏ ਘਰ ਬੈਠੇ ਕੀਰਤਨ ਦਾ ਅਨੰਦ ਲੈ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬ ਤੋਂ ਬਿਹਾਰ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਰੋਡਵੇਜ਼ ਬੱਸ ਨੇ ਦਰੜਿਆ, 6 ਦੀ ਹੋਈ ਮੌਤ

ABOUT THE AUTHOR

...view details