ਫ਼ਤਿਹਗੜ ਸਾਹਿਬ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਲੈ ਕੇ ਚੱਲ ਰਹੇ ਮੌਜੂਦਾ ਹਾਲਾਤ ਨੂੰ ਧਿਆਨ 'ਚ ਰੱਖਦਿਆਂ ਰੋਜ਼ਾ ਸਰੀਫ਼ ਦੇ ਖਲੀਫ਼ਾ ਸਈਅਦ ਮੁਹੰਮਦ ਸਾਦਿਕ ਰਜਾ ਨੇ ਈਦ 'ਤੇ ਰਮਜਾਨ ਦੇ ਮਹੀਨੇ ਦੀ ਸਾਰਿਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਈਦ ਦੀ ਨਮਾਜ ਆਪਣੇ ਘਰਾਂ 'ਚ ਰਹਿ ਕੇ ਅਦਾ ਕਰਨ ਦੀ ਅਪੀਲ ਕੀਤੀ।
ਰੋਜ਼ਾ ਸਰੀਫ ਦੇ ਖਲੀਫ਼ਾ ਨੇ ਲੋਕਾਂ ਨੂੰ ਘਰ ਰਹਿ ਕੇ ਈਦ ਮਨਾਉਣ ਕੀਤੀ ਅਪੀਲ - ਸਰਕਾਰ ਵੱਲੋਂ ਸਾਰੇ ਧਾਰਮਿਕ ਸਥਾਨਾਂ
ਰੋਜ਼ਾ ਸਰੀਫ਼ ਦੇ ਖਲੀਫ਼ਾ ਸਈਅਦ ਮੁਹੰਮਦ ਸਾਦਿਕ ਰਜਾ ਨੇ ਈਦ ਅਤੇ ਰਮਜਾਨ ਦੇ ਮਹੀਨੇ ਦੀ ਸਾਰਿਆਂ ਨੂੰ ਵਧਾਈ ਦਿੰਦਿਆਂ ਈਦ ਦੀ ਨਮਾਜ ਆਪਣੇ ਘਰਾਂ 'ਚ ਰਹਿ ਕੇ ਅਦਾ ਕਰਨ ਅਪੀਲ ਕੀਤੀ।
ਫ਼ੋਟੋ
ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਲੈ ਕੇ ਸਰਕਾਰ ਵੱਲੋਂ ਸਾਰੇ ਧਾਰਮਿਕ ਸਥਾਨਾਂ 'ਤੇ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਗਾਈ ਹੋਈ ਹੈ ਤਾਂ ਕਿ ਸਾਰੇ ਸੁਰੱਖਿਅਤ ਰਹਿਣ। ਅਜਿਹੇ 'ਚ ਸਾਰਿਆਂ ਨੂੰ ਆਪਣੀ ਅਤੇ ਆਪਣੇ ਪਰਿਵਾਰਾਂ ਸਮੇਤ ਹੋਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਈਦ ਦਾ ਤਿਉਹਾਰ ਆਪਣੇ ਘਰਾਂ 'ਚ ਮਨਾਇਆ ਜਾਵੇ।