ਸ੍ਰੀ ਫਤਿਹਗੜ੍ਹ ਸਾਹਿਬ: ਸਰਹਿੰਦ ਦੀ ਗੋਲਡਨ ਸਿਟੀ ਹਮਾਯੂਪੁਰ ਵਿੱਚ ਵਾਟਰ ਸਪਲਾਈ ਵੱਲੋਂ ਪਾਈਪ ਪਾਉਣ ਦਾ ਕੰਮ ਚਲ ਰਿਹਾ ਸੀ। ਜਿਸ ਨੂੰ ਲੈ ਕੇ ਟੋਏ ਪੁੱਟੇ ਗਏ ਸਨ, ਪਰ ਇਹ ਟੋਏ ਪਾਈਪ ਲਾਈਨ ਦੇ ਕਨੈਕਸ਼ਨ ਪਾਉਣ ਤੋਂ ਬਾਅਦ ਵੀ ਬੰਦ ਨਹੀਂ ਕੀਤੇ ਗਏ। ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਹਿੰਦ: ਪੁਟੇ ਗਏ ਟੋਏ ਦੇ ਰਹੇ ਹਾਦਸਿਆਂ ਨੂੰ ਦਾਵਤ, ਲੋਕ ਪਰੇਸ਼ਾਨ - ਵਾਟਰ ਸਪਲਾਈ
ਗੋਲਡਨ ਸਿਟੀ ਹਮਾਯੂਪੁਰ ਵਿੱਚ ਵਾਟਰ ਸਪਲਾਈ ਵੱਲੋਂ ਪਾਈਪ ਲਾਈਨ ਦੇ ਕਨੈਕਸ਼ਨ ਲਈ ਪੁਟੇ ਗਏ ਟੋਏ ਬੰਦ ਨਹੀਂ ਕੀਤੇ ਗਏ ਹਨ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟੋਏ ਖੁੱਲ੍ਹੇ ਹੋਣ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ।
ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਮਲੇਸ਼ ਪੰਡਿਤ ਅਤੇ ਗਣੇਸ਼ ਦੱਤ ਸ਼ਰਮਾ ਨੇ ਦਸਿਆ ਕਿ ਠੇਕੇਦਾਰ ਵੱਲੋਂ ਸ਼ਹਿਰ ਵਿੱਚ ਪਾਣੀ ਦੇ ਪਾਇਪ ਕਰੀਬ ਪੰਜ ਦਿਨ ਪਹਿਲਾ ਪਾ ਦਿਤੇ ਗਏ ਸਨ, ਪਰ ਕਨੈਕਸ਼ਨ ਕਰਨ ਲਈ ਪੁਟੇ ਖੱਡੇ ਬੰਦ ਨਾ ਕਰਨ ਕਾਰਨ ਮੁਹੱਲਾ ਵਾਸੀਆਂ ਨੂੰ ਉੱਥੋਂ ਆਉਣ ਜਾਣ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਖੱਡਿਆ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਉਨ੍ਹਾਂ ਦਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਕਈ ਵਾਰ ਠੇਕੇਦਾਰ ਨੂੰ ਵੀ ਕਿਹਾ ਪਰ ਸਮੱਸਿਆ ਦਾ ਹਲ ਨਹੀਂ ਕੀਤਾ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇ।