ਫ਼ਤਹਿਗੜ੍ਹ ਸਾਹਿਬ: ਦੇਸ਼ ਵਿੱਚ ਤਾਲਾਬੰਦੀ ਚੱਲ ਰਹੀ ਹੈ ਜਿਸ ਕਾਰਨ ਸਾਰੇ ਕੰਮ ਬੰਦ ਪਏ ਹਨ। ਉੱਥੇ ਹੀ, ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀਆਂ ਮਿੱਲਾਂ ਵੀ ਬੰਦ ਹਨ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਕੰਮ ਤੋਂ ਵਾਂਝੇ ਹਨ। ਹੁਣ ਲੋਹਾ ਨਗਰੀ ਨੂੰ ਚਲਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਕੁਝ ਰਾਹਤ ਦਿੱਤੀ ਗਈ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਫ਼ਤਹਿਗੜ੍ਹ ਸਾਹਿਬ ਤੋਂ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਇੰਡਸਟਰੀ ਚਲਾਉਣ ਨੂੰ ਕੁਝ ਰਾਹਤ ਦਿੱਤੀ ਗਈ ਹੈ ਜਿਸ ਵਿੱਚ ਮਿੱਲਾਂ ਦੇ ਵਿੱਚ ਜੋ ਮਾਲ ਬਣਿਆ ਹੋਇਆ ਹੈ ਉਸ ਨੂੰ ਵੇਚ ਸਕਦੇ ਹਨ, ਪਰ ਮਿੱਲਾਂ ਨੂੰ ਚਲਾਉਣ ਦੇ ਆਦੇਸ਼ ਅਜੇ ਕੋਈ ਨਹੀਂ ਦਿੱਤਾ ਗਿਆ ਹੈ।