ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵਿਰੋਧੀ ਧਿਰ ਨੇਤਾ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ। ਜਿਸ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪ੍ਰਧਾਨ ਖਰੋੜਾ ਦੇ ਜ਼ਮੀਨ ਘਪਲੇ ਬਾਰੇ ਕਿਉਂ ਕੁੱਝ ਨਹੀਂ ਬੋਲਦੇ।
ਲੌਂਗੋਵਾਲ ਖਰੋੜਾ ਜ਼ਮੀਨ ਦੇ ਘਪਲੇ ਬਾਰੇ ਕਿਉਂ ਨਹੀਂ ਬੋਲਦੇ-ਰੰਧਾਵਾ - gurpreet singh randhawa
ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਵਿੱਚ ਠੇਕੇਦਾਰੀ ਸਿਸਟਮ ਅਤੇ ਖਰੋੜਾ ਵਿਖੇ ਜ਼ਮੀਨੀ ਘਪਲੇ ਬਾਰੇ ਬੋਲਣ ਲਈ ਕਿਹਾ।`
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦਾ ਸ਼੍ਰੋਮਣੀ ਕਮੇਟੀ ਦੀ ਥਾਂ ਉੱਤੇ ਆਰਜੀ ਤੌਰ ਉੱਤੇ ਬਣਾਈਆਂ ਗਈਆ ਦੁਕਾਨਾਂ ਪ੍ਰਸ਼ਾਸਨ ਵੱਲੋਂ ਨਾ ਬਣਾਏ ਜਾਣ ਦਾ ਮਾਮਲਾ ਗਰਮਾਇਆ ਹੋਇਆ ਹੈ। ਜਿਸ ਦੇ ਲਈ ਪ੍ਰਧਾਨ ਇਥੇ ਆ ਰਿਹਾ ਹੈ , ਜਦਕਿ ਇਹ ਮਾਮਲਾ ਕਮੇਟੀ ਦਾ ਇੱਕ ਮੈਂਬਰ ਵੀ ਹੱਲ ਕਰ ਸਕਦਾ ਹੈ। ਉਥੇ ਹੀ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਦੇਗ ਅਤੇ ਹੋਰ ਚੀਜ਼ਾਂ ਵਾਸਤੇ ਲਾਗੂ ਕੀਤੇ ਠੇਕੇਦਾਰੀ ਸਿਸਟਮ ਉੱਤੇ ਸਵਾਲ ਵੀ ਚੁੱਕੇ ਹਨ। ਉਨ੍ਹਾਂ ਕਮੇਟੀ ਪ੍ਰਧਾਨ ਤੋਂ ਖੋਰੜਾ ਵਿਖੇ ਖ਼ਰੀਦੀ ਗਈ ਜ਼ਮੀਨ ਦੇ ਮਸਲੇ ਬਾਰੇ ਪੁੱਛਿਆ ਅਤੇ ਪ੍ਰਧਾਨ ਤੋਂ ਗਬਨ ਕੀਤੇ ਗਏ ਕਰੋੜਾਂ ਰੁਪਏ ਦੇ ਹਿਸਾਬ ਦੇਣ ਨੂੰ ਵੀ ਕਿਹਾ।
ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਉੱਤੇ ਸਥਾਨਕ ਵਿਧਾਇਕਾਂ ਵੱਲੋਂ ਕਥਿਤ ਤੌਰ ਉੱਤੇ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ, ਜਿਸ ਦਾ ਹੱਲ ਜਲਦੀ ਕੱਢਿਆ ਜਾਵੇਗਾ। ਉਨ੍ਹਾਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਪਣਾ ਪੱਲਾ ਝਾੜ ਲਿਆ ਅਤੇ ਕਿਹਾ ਕਿ ਮੇਰੇ ਤੋਂ ਪਹਿਲਾਂ ਦੇ ਕਈ ਮਸਲੇ ਹਨ, ਮੇਰੇ ਪ੍ਰਧਾਨ ਵੇਲੇ ਤਾਂ ਕੋਈ ਇਹੋ ਜਿਹਾ ਮਸਲਾ ਨਹੀਂ ਹੋਇਆ ਅਤੇ ਉਨ੍ਹਾਂ ਕਿਹਾ ਕਿ ਸਬ-ਕਮੇਟੀ ਬਣਾ ਕੇ ਇਸ ਮਸਲੇ ਨੂੰ ਦੇਖਿਆ ਜਾਵੇਗਾ।