ਫ਼ਤਹਿਗੜ੍ਹ ਸਹਿਬ: ਸਰਹਿੰਦ 'ਚ ਰੇਲ ਥੱਲੇ ਆਉਣ ਨਾਲ ਇੱਕ ਕੀ ਮੈਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੀ ਮੈਨ ਲਾਈਨ ਦੀ ਮੁਰਮੰਤ ਕਰ ਰਿਹਾ ਸੀ ਜਿਸ ਦੌਰਾਨ ਉਸ ਨਾਲ ਇਹ ਹਾਦਸਾ ਵਾਪਰਿਆ। ਦੱਸਣਯੋਗ ਹੈ ਕਿ 31 ਦਸੰਬਰ ਨੂੰ ਮ੍ਰਿਤਕ ਦੀ ਰਿਟਾਇਰਮੈਂਟ ਹੋਣੀ ਸੀ ਜਿਸ ਸਬੰਧੀ ਉਸਨੇ ਪ੍ਰੋਗਰਾਮ ਦੇ ਕਾਰਡ ਵੀ ਵੰਡ ਦਿੱਤੇ ਸਨ।
ਫ਼ਤਹਿਗੜ੍ਹ: ਰੇਲਗੱਡੀ ਹੇਠਾਂ ਆਉਣ ਨਾਲ ਕੀ-ਮੈਨ ਦੀ ਮੌਤ - ਫ਼ਤਹਿਗੜ੍ਹ ਸਹਿਬ
ਫ਼ਤਹਿਗੜ੍ਹ ਸਹਿਬ 'ਚ ਰੇਲ ਥੱਲੇ ਆਉਣ ਨਾਲ ਇੱਕ ਕੀ ਮੈਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ 31 ਦਸੰਬਰ ਨੂੰ ਰਿਟਾਇਰਮੈਂਟ ਸੀ।
ਗੇਟ ਮੈਨ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਚਿੰਤਾਮਣੀ ਰੇਲਵੇ ਵਿਭਾਗ ਵਿੱਚ ਕੀ ਮੈਨ ਦੀ ਡਿਊਟੀ ਕਰਦਾ ਸੀ। ਅੱਜ ਸਵੇਰੇ ਉਹ ਕੌਡੀਆਂ ਦੇ ਮੰਦਿਰ ਨਜ਼ਦੀਕ ਪੁੱਲ ਗੇਟ ਨੇੜੇ ਲਾਈਨ ਦੀ ਮੁਰਮੰਤ ਕਰ ਰਿਹਾ ਸੀ ਤਾਂ ਅਚਾਨਕ ਰੇਲ ਆ ਗਈ ਤੇ ਉਸ ਥੱਲੇ ਆਉਣ ਨਾਲ ਉਸ ਦੀ ਮੌਤ ਹੋ ਗਈ।
ਰੇਲਵੇ ਦੇ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਚਿੰਤਾਮਣੀ ਉਮਰ ਕਰੀਬ ਸੱਠ ਸਾਲ ਦੀ ਸੀ ਤੇ ਉਹ ਲਾਈਨ ਦੀ ਮੁਰੰਮਤ ਕਰ ਰਿਹਾ ਸੀ। ਅਚਾਨਕ ਗੱਡੀ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਮ੍ਰਿਤਕ ਦੀ ਲਾਸ਼ ਰੇਲਵੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।