ਫ਼ਤਹਿਗੜ੍ਹ ਸਾਹਿਬ: ਫ਼ਤਹਿਗੜ੍ਹ ਸਾਹਿਬ ਵਿੱਚ ਉਸ ਸਮੇਂ ਅਫਰਾਤਫਰੀ ਦਾ ਮਾਹੌਲ ਬਣ ਗਿਆ, ਜਦੋਂ ਇੱਥੋਂ ਦੇ ਮਾਤਾ ਗੁਜਰੀ ਕਾਲਜ ਵਿੱਚ ਬਣੇ ਸਟਰਾਂਗ ਰੂਮ ਦੀ ਦੀਵਾਰ ਨੂੰ ਪਾੜ ਲੱਗੇ ਹੋਣ ਦੀ ਗੱਲ ਫੈਲ ਗਈ।
ਦੱਸ ਦਈਏ ਕਿ ਸਰਹਿੰਦ ਫਤਹਿਗੜ੍ਹ ਸਾਹਿਬ ਨਗਰ ਕੌਂਸਲ ਚੋਣ ਵਿੱਚ ਵਰਤੋਂ ਕੀਤੀ ਗਈਆਂ ਈਵੀਐਮ ਮਸ਼ੀਨਾਂ ਇਸ ਸਥਾਨ ਉੱਤੇ ਰੱਖੀਆਂ ਗਈਆਂ ਹਨ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਢਿੱਲੋਂ ਨੇ ਸਟਰਾਂਗ ਰੂਮ ਦੇ ਪਿੱਛੇ ਦੀਵਾਰ ਤੋੜੇ ਜਾਣ ਅਤੇ ਫਿਰ ਉਸਨੂੰ ਦੁਬਾਰਾ ਬਣਾਏ ਜਾਣ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਸਟਰਾਂਗ ਰੂਮ ਵਿੱਚ ਛੇੜਛਾੜ ਕੀਤੇ ਜਾਣ ਦੇ ਇਲਜ਼ਾਮ ਲਗਾਏ। ਜਿਸਦੇ ਬਾਅਦ ਸਰਹਿੰਦ ਫ਼ਤਹਿਗੜ੍ਹ ਸਾਹਿਬ ਨਗਰ ਕੌਂਸਲ ਦੇ ਉਮੀਦਵਾਰਾਂ ਵਿੱਚ ਹੜਕੰਪ ਮਚ ਗਿਆ।
ਈਵੀਐਮ ਮਸ਼ੀਨਾਂ ਦੇ ਸਟਰਾਂਗ ਰੂਮ 'ਤੇ ਉੱਠੇ ਸਵਾਲ ਇਸ ਸਬੰਧ ਵਿੱਚ ਗੁਰਵਿੰਦਰ ਸਿੰਘ ਢਿੱਲੋਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਇਸਦੀ ਸ਼ਿਕਾਇਤ ਵੀ ਭੇਜੀ ਗਈ ਹੈ। ਉੱਧਰ ਫਤਹਿਗੜ੍ਹ ਸਾਹਿਬ ਦੇ ਐਸਡੀਐਮ ਸੰਜੀਵ ਕੁਮਾਰ ਨੇ ਸਾਰੇ ਇਲਜ਼ਾਮਾਂ ਨੂੰ ਨਿਰਅਧਾਰ ਦੱਸਦੇ ਹੋਏ ਕਿਹਾ ਕਿ ਸਟਰਾਂਗ ਰੂਮ ਨੂੰ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਤਿਆਰ ਕੀਤਾ ਜਾਂਦਾ ਹੈ।
ਇਸ ਵਿੱਚ ਜੇਕਰ ਕੋਈ ਖਿੜਕੀ ਬਗੈਰਾ ਹੁੰਦੀ ਹੈ ਤਾਂ ਉਸਨੂੰ ਬੰਦ ਕੀਤਾ ਜਾਂਦਾ ਹੈ। ਜਿੱਥੇ ਤੱਕ ਈਵੀਐਮ ਮਸ਼ੀਨਾਂ ਨਾਲ ਛੇੜਛਾੜ ਦੀ ਗੱਲ ਹੈ ਉਹ ਬੇਬੁਨਿਆਦ ਹੈ। ਜਿਸ ਵੀ ਵਿਅਕਤੀ ਨੇ ਇਹ ਇਲਜ਼ਾਮ ਜਾਂ ਅਫ਼ਵਾਹ ਫੈਲਾਈ ਹੈ ਉਸਦੇ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।
ਇਹ ਵੀ ਪੜ੍ਹੋ : ਪੈਟਰੋਲ ਬੰਬ ਸੁੱਟ ਕੇ ਮਸਜਿਦ ਨੂੰ ਸਾੜਨ ਦੀ ਸਾਜਿਸ਼