ਰੀਝਾਂ ਤੇ ਚਾਵਾਂ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ
ਸਾਉਣ ਮਹੀਨਾ ਪੰਜਾਬ ਦੀਆਂ ਮੁਟਿਆਰਾਂ ਲਈ ਹਾਸੇ ਠੱਠੇ ਅਤੇ ਸਹੇਲੀਆਂ ਦੇ ਮੇਲ ਮਿਲਾਪ ਦਾ ਮਹੀਨਾਂ ਹੁੰਦਾ ਹੈ। ਸਾਵਣ ਦੇ ਮਹੀਨਾ ਸਿਰਫ਼ ਮੌਸਮ ਹੀ ਸੁਹਾਵਨਾ ਨਹੀਂ ਹੁੰਦਾ ਬਲਕਿ ਇਸ ਮਹੀਨੇ ਕੁੜੀਆਂ ਰੰਗ ਬਰੰਗੇ ਕੱਪੜਿਆਂ ਵਿੱਚ ਸੱਜ ਧਜ ਕੇ ਗਿੱਧਾ ਪਾਉਂਦੀਆਂ ਹਨ ਅਤੇ ਸਾਵਣ ਮਹੀਨੇ ਦੀਆ ਖੁਸ਼ੀਆਂ ਮਨਾਉਂਦੀਆਂ ਹਨ। ਇਹ ਤਿਉਹਾਰ ਵਿਸ਼ੇਸ਼ ਤੌਰ 'ਤੇ ਕੁੜੀਆਂ ਲਈ ਹੁੰਦਾ ਹੈ।
ਫ਼ਤਿਹਗੜ੍ਹ ਸਾਹਿਬ: ਸਾਵਣ ਦੇ ਮਹਿਨੇ 'ਚ ਸਾਰੇ ਪਾਸੇ ਤਿਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਇਸ ਮੌਕੇ ਪਿੰਡ ਸਾਨੀਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਟਿਆਰਾਂ ਨੇ ਕਿਹਾ ਕਿ ਅਸੀਂ ਤੀਆਂ ਦਾ ਤਿਉਹਾਰ ਹਰ ਸਾਲ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਗਿੱਧਾ ਬੋਲੀਆਂ ਪਾ ਕੇ , ਪੀਂਘਾਂ ਝੂਟ ਕੇ ਤੀਆਂ ਦਾ ਤਿਉਹਾਰ ਮਨਾਇਆ। ਸਾਉਣ ਮਹੀਨਾ ਪੰਜਾਬ ਦੀਆਂ ਮੁਟਿਆਰਾਂ ਲਈ ਹਾਸੇ ਠੱਠੇ ਅਤੇ ਸਹੇਲੀਆਂ ਦੇ ਮੇਲ ਮਿਲਾਪ ਦਾ ਮਹੀਨਾਂ ਹੁੰਦਾ ਹੈ। ਸਾਵਣ ਦੇ ਮਹੀਨਾ ਸਿਰਫ਼ ਮੌਸਮ ਹੀ ਸੁਹਾਵਨਾ ਨਹੀਂ ਹੁੰਦਾ ਬਲਕਿ ਇਸ ਮਹੀਨੇ ਕੁੜੀਆਂ ਰੰਗ ਬਰੰਗੇ ਕੱਪੜਿਆਂ ਵਿੱਚ ਸੱਜ ਧਜ ਕੇ ਗਿੱਦਾ ਪਾਉਂਦੀਆਂ ਹਨ ਅਤੇ ਸਾਵਣ ਮਹੀਨੇ ਦੀਆ ਖੁਸ਼ੀਆਂ ਮਨਾਉਂਦੀਆਂ ਹਨ। ਇਹ ਤਿਉਹਾਰ ਵਿਸ਼ੇਸ਼ ਤੌਰ 'ਤੇ ਕੁੜੀਆਂ ਲਈ ਹੁੰਦਾ ਹੈ।