ਫਤਿਹਗੜ੍ਹ ਸਾਹਿਬ : ਜ਼ਿਲ੍ਹੇ ਦੇ ਐਸਐਸਪੀ ਅਮਨੀਤ ਕੌਂਡਲ ਨੇ ਇਕ ਪ੍ਰੈਸ ਕਾਨਫਰੰਸ ਕੀਤੀ। ਜਿਸ ਦੋਰਾਨ ਉਹਨਾਂ ਨੇ ਦੋ ਭਗੋੜੇ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਥਾਣਾ ਬੱਸੀ ਪਠਾਣਾ 'ਚ ਪਿਛਲੇ 7 ਸਾਲਾਂ ਤੋਂ ਭਗੌੜੇ ਚੱਲੇ ਆ ਰਹੇ ਗਜਿੰਦਰ ਸਿੰਘ ਵਾਸੀ ਮੱਧ ਪ੍ਰਦੇਸ਼ ਅਤੇ ਵਰਿੰਦਰ ਕੁਮਾਰ ਵਾਸੀ ਮੱਧ ਪ੍ਰਦੇਸ਼ ਨੂੰ ਥਾਣਾ ਬੱਸੀ ਪਠਾਣਾਂ ਦੇ ਐੱਸ.ਐੱਚ.ਓ. ਮਨਪ੍ਰੀਤ ਸਿੰਘ ,ਥਾਣੇਦਾਰ ਪਵਨ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਥਾਣਾ ਸਟੇਸ਼ਨ ਰੋਡ ਮੂਰੈਨਾ ਦੀ ਪੁਲਿਸ ਨਾਲ ਤਾਲਮੇਲ ਕਰਕੇ ਸੁਭਾਸ਼ ਨਗਰ ਜ਼ਿਲ੍ਹਾ ਮੂਰੈਨਾ ਤੋਂ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਇਸੇ ਕੜੀ ਤਹਿਤ ਥਾਣਾ ਬੱਸੀ ਪਠਾਣਾਂ ਦੇ ਪੀ.ਓ ਗੁਰਦੇਵ ਸਿੰਘ ਵਾਸੀ ਬੱਸੀ ਪਠਾਣਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਰੇਡਾ ਕੀਤੀਆਂ ਗਈਆਂ ਅਤੇ ਗੁਰਦੇਵ ਸਿੰਘ ਨੇ ਮਾਨਯੋਗ ਅਦਾਲਤ ਵਿਚ ਆਤਮ ਸਮੱਰਪਣ ਕਰ ਦਿੱਤਾ। ਜਿਸ ਨੂੰ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਲਿਆ ਗਿਆ।