ਪੰਜਾਬ

punjab

ETV Bharat / state

ਪੰਜਾਬ ਸਰਕਾਰ ਨਸ਼ੇ ਬੰਦ ਕਰਨ ਦੀ ਥਾਂ ਪ੍ਰਮੋਟ ਕਰ ਰਹੀ ਹੈ:ਬਲਜੀਤ ਭੁੱਟਾ - Government of Punjab

ਸ੍ਰੀ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਭੁੱਟਾ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਪੰਜਾਬ ਸਰਕਾਰ (Government of Punjab)ਉਤੇ ਇਲਜ਼ਾਮ ਲਗਾਏ ਹਨ ਕਿ ਪੰਜਾਬ ਸਰਕਾਰ ਠੇਕੇਦਾਰਾਂ (Contractors) ਤੋਂ 2 ਲੱਖ ਰੁਪਏ ਲੈ ਕੇ ਸ਼ਰਾਬ ਦੇ ਨਜਾਇਜ਼ ਠੇਕੇ ਖੁੱਲਵਾ ਰਹੀ ਹੈ।

ਪੰਜਾਬ ਸਰਕਾਰ ਨਸ਼ੇ ਬੰਦ ਕਰਨ ਦੀ ਥਾਂ ਪ੍ਰਮੋਟ ਕਰ ਰਹੀ ਹੈ:ਬਲਜੀਤ ਭੁੱਟਾ
ਪੰਜਾਬ ਸਰਕਾਰ ਨਸ਼ੇ ਬੰਦ ਕਰਨ ਦੀ ਥਾਂ ਪ੍ਰਮੋਟ ਕਰ ਰਹੀ ਹੈ:ਬਲਜੀਤ ਭੁੱਟਾ

By

Published : Jun 29, 2021, 3:53 PM IST

ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਬੁੱਟਾ ਨੇ ਫਤਿਹਗੜ੍ਹ ਸਾਹਿਬ ਵਿਚ ਮੀਟਿੰਗ ਕੀਤੀ ਹੈ।ਇਸ ਦੌਰਾਨ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਬਲਜੀਤ ਸਿੰਘ ਬੁੱਟਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ (Government of Punjab) ਸ਼ਰਾਬ ਰਾਹੀਂ ਪੈਸੇ ਕਮਾਉਣ ਲਈ ਠੇਕੇਦਾਰਾਂ (Contractors) ਨੂੰ ਨਜਾਇਜ਼ ਠੇਕੇ ਖੋਲ੍ਹਣ ਲਈ ਦੋ ਲੱਖ ਰੁਪਏ ਸੰਬੰਧਿਤ ਵਿਭਾਗ ਕੋਲ ਜਮ੍ਹਾ ਕਰਵਾ ਕੇ ਮਨਜ਼ੂਰੀ ਦੇ ਕੇ ਲੋਕਾਂ ਨੂੰ ਸ਼ਰਾਬ ਵੱਲ ਪ੍ਰੇਰਿਤ ਕਰ ਰਹੀ ਹੈ।

ਪੰਜਾਬ ਸਰਕਾਰ ਨਸ਼ੇ ਬੰਦ ਕਰਨ ਦੀ ਥਾਂ ਪ੍ਰਮੋਟ ਕਰ ਰਹੀ ਹੈ:ਬਲਜੀਤ ਭੁੱਟਾ

ਸਰਕਾਰ ਸ਼ਰਾਬ ਨੂੰ ਪ੍ਰਮੋਟ ਕਰ ਰਹੀ

ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪੰਜਾਬ ਵਿੱਚ 2017 ਦੀ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਤੇ ਸੱਤਾ ਹਾਸਿਲ ਕੀਤੀ ਸੀ ਪਰ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਕਰਨ ਦੀ ਬਜਾਏ ਨਸ਼ੇ ਨੂੰ ਉਤਸ਼ਾਹਿਤ ਕਰ ਰਹੀ ਹੈ ਕਿਉਂਕਿ ਸੂਬੇ ਭਰ ਵਿੱਚ ਸਰਕਾਰ ਵੱਲੋਂ ਹਰ ਸ਼ਹਿਰ ਗਲੀ ਮੁਹੱਲੇ ਵਿੱਚ ਦੋ ਲੱਖ ਰੁਪਿਆ ਲੈ ਕੇ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜੋ ਕਿ ਨਿੰਦਣਯੋਗ ਹੈ।

ਗਾਇਕ ਵੀ ਸ਼ਰਾਬ ਨੂੰ ਕਰ ਰਹੇ ਨੇ ਉਤਸ਼ਾਹਿਤ

ਬਲਜੀਤ ਸਿੰਘ ਭੁੱਟਾ ਨੇ ਪੰਜਾਬੀ ਪ੍ਰਸਿੱਧ ਕਲਾਕਾਰਾਂ ਉਤੇ ਵੀ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਵੀ ਗਾਇਕੀ ਦੇ ਰਾਹੀਂ ਨੌਜਵਾਨਾਂ ਨੂੰ ਸ਼ਰਾਬ ਵੱਲ ਪ੍ਰੇਰਿਆ ਹੈ ਅਤੇ ਪੰਜਾਬੀ ਗਾਇਕਾਂ ਵਿੱਚ ਇਕ ਮੈਂਬਰ ਪਾਰਲੀਮੈਂਟ ਵੀ ਹੈ ਜਿਸ ਨੇ ਆਪਣੀ ਗਾਇਕੀ ਰਾਹੀਂ ਲੋਕਾਂ ਨੂੰ ਸ਼ਰਾਬ ਪ੍ਰਤੀ ਉਤਸ਼ਾਹਿਤ ਕਰ ਰਹੇ ਹਨ।

ਇਹ ਵੀ ਪੜੋ:ਡਰੋਨਾਂ ਦੀ ਗਤੀਵਿਧੀਆਂ ਦੇ ਚੱਲਦਿਆਂ ਡੀਜੀਪੀ ਪੰਜਾਬ ਨੇ ਕੀਤੀ ਸਮੀਖਿਆ ਮੀਟਿੰਗ

ABOUT THE AUTHOR

...view details