ਪੰਜਾਬ

punjab

ETV Bharat / state

'ਪੰਜਾਬ ਦੇ ਵਪਾਰੀ ਟੈਕਸ ਭਰਨ ਵਿੱਚ ਹੋਰਨਾਂ ਸੂਬਿਆਂ ਤੋਂ ਮੋਹਰੀ' - ਸ੍ਰੀ ਫ਼ਤਿਹਗੜ੍ਹ ਸਾਹਿਬ

ਚੀਫ ਕਮਿਸ਼ਨਰ ਇਨਕਮ ਟੈਕਸ ਲੁਧਿਆਣਾ ਬੀ.ਕੇ ਝਾਅ ਨੇ ਦੱਸਿਆ ਕਿ ਪੰਜਾਬ ਦੇ ਵਪਾਰੀ ਟੈਕਸ ਭਰਨ ਵਿੱਚ ਦੂਜੇ ਸੂਬਿਆਂ ਦੇ ਵਪਾਰੀਆਂ ਨਾਲੋਂ ਮੋਹਰੀ ਹਨ।

ਪੰਜਾਬ ਦੇ ਵਪਾਰੀ ਟੈਕਸ ਭਰਨ ਵਿੱਚ ਹੋਰ ਸੂਬਿਆਂ ਤੋਂ ਮੋਹਰੀ - ਚੀਫ ਕਮਿਸ਼ਨਰ
ਪੰਜਾਬ ਦੇ ਵਪਾਰੀ ਟੈਕਸ ਭਰਨ ਵਿੱਚ ਹੋਰ ਸੂਬਿਆਂ ਤੋਂ ਮੋਹਰੀ - ਚੀਫ ਕਮਿਸ਼ਨਰ

By

Published : Jan 31, 2020, 10:00 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਟੈਕਸ ਅਦਾ ਕਰਨ ‘ਚ ਪੰਜਾਬ ਦੇ ਵਪਾਰੀ ਬਾਕੀ ਸੂਬਿਆਂ ਦੇ ਵਪਾਰੀਆ ਤੋ ਮੋਹਰੀ ਹਨ। ਇਸ ਗੱਲ ਦਾ ਪ੍ਰਗਟਾਵਾ ਫ਼ਤਿਹਗੜ੍ਹ ਸਾਹਿਬ ਸਥਿਤ ਇਨਕਮ ਟੈਕਸ ਦਫ਼ਤਰ ਵਿਖੇ ਚੀਫ ਕਮਿਸ਼ਨਰ ਇਨਕਮ ਟੈਕਸ ਲੁਧਿਆਣਾ ਬੀਕੇ ਝਾਅ ਅਤੇ ਕਮਿਸ਼ਨਰ ਇਨਕਮ ਟੈਕਸ ਪਟਿਆਲਾ ਨੇ ਕੀਤਾ।

ਪੰਜਾਬ ਦੇ ਵਪਾਰੀ ਟੈਕਸ ਭਰਨ ਵਿੱਚ ਹੋਰ ਸੂਬਿਆਂ ਤੋਂ ਮੋਹਰੀ

ਫ਼ਤਿਹਗੜ੍ਹ ਸਾਹਿਬ ਦੇ ਇਨਕਮ ਟੈਕਸ ਵਿਭਾਗ ਵਲੋਂ ਦਫ਼ਤਰ ਵਿੱਚ ਰੱਖੇ ਸਮਾਗ਼ਮ ਵਿੱਚ ਵਿਸ਼ੇਸ਼ ਤੌਰ ‘ਤੇ ਚੀਫ਼ ਕਮਿਸ਼ਨਰ ਇਨਕਮ ਟੈਕਸ ਲੁਧਿਆਣਾ ਬੀ.ਕੇ ਝਾਅ ਅਤੇ ਕਮਿਸ਼ਨਰ ਇਨਕਮ ਟੈਕਸ ਪਟਿਆਲਾ ਵਿਕਰਮ ਨੇ ਸ਼ਿਰਕਤ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਫ ਕਮਿਸ਼ਨਰ ਬੀ.ਕੇ ਝਾਅ ਨੇ ਕਿਹਾ ਕਿ ਅਗਲੇ ਦੋ ਮਹੀਨਿਆਂ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਸਰਕਾਰ ਨੂੰ ਵਪਾਰੀਆਂ ਤੋ ਟੈਕਸ ਇਕੱਠਾ ਕਰਕੇ ਦੇਣਾ ਹੈ। ਇਸ ਸਬੰਧੀ ਵਿਭਾਗ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਹੈ । ਉਨਾ ਇਹ ਵੀ ਦੱਸਿਆ ਕਿ ਦੇਸ਼ ਦਾ ਵਪਾਰੀ ਆਰਥਿਕ ਮੰਦੀ ਦੀ ਰਟ ਲਗਾਈ ਬੈਠਾ ਹੈ ਉਥੇ ਹੀ ਪੰਜਾਬ ਦੇ ਟੈਕਸ ਅਦਾਕਾਰਾ ਵਲੋਂ ਦਿਲ ਖੋਲ ਕੇ ਟੈਕਸ ਅਦਾ ਕੀਤਾ ਗਿਆ ਹੈ ਜੋ ਬਾਕੀ ਦੇ ਸੂਬਿਆਂ ਤੋ ਵੱਧ ਹੈ। ਉਹਨਾਂ ਕਿਹਾ ਟੈਕਸ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪੈਂਦਾ ਹੈ। ਉਹਨਾਂ ਵੱਡੇ ਅਤੇ ਛੋਟੇ ਵਪਾਰੀਆਂ ਨੂੰ ਟੈਕਸ ਭਰਨ ਦੀ ਅਪੀਲ ਕੀਤੀ।

ABOUT THE AUTHOR

...view details