ਫ਼ਤਿਹਗੜ੍ਹ ਸਾਹਿਬ: ਹਲਕਾ ਅਮਲੋਹ ਅਧੀਨ ਪੈਂਦੇ ਪਿੰਡ ਅਕਾਲਗੜ੍ਹ ਵਿੱਖੇ ਇਕ ਨਵੇਂ ਲਗ ਰਹੇ ਸਟੀਲ ਪਲਾਂਟ ਨੂੰ ਲੈਕੇ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਨੂੰ ਲੈਕੇ ਅੱਜ ਇਲਾਕੇ ਦੇ ਕਈ ਪਿੰਡਾਂ ਦੇ ਨਿਵਾਸੀਆਂ ਵਲੋਂ ਧਰਨਾ ਦਿੱਤਾ ਗਿਆ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੀ ਮੌਜੂਦ ਰਹੇ। ਇਸ ਦੌਰਾਨ ਧਰਨਾਕਾਰੀਆਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਮਲੋਹ ਭਾਦਸੋਂ ਰੋਡ 'ਤੇ ਮਾਧਵ ਕੇ ਆਰ.ਜੀ ਲਿਮ ਵੱਲੋ ਨਿਯਮਾਂ ਨੂੰ ਛਿੱਕੇ ਟੰਗ ਕੇ ਨਵਾਂ ਪਲਾਂਟ ਲਗਾਇਆ (new steel plant in Fatehgarh sahib) ਜਾ ਰਿਹਾ ਹੈ। ਉਨ੍ਹਾਂ ਦੇ ਆਰੋਪ ਹਨ ਕਿ ਪਲਾਂਟ ਮਾਲਿਕਾਂ ਵਲੋਂ ਪ੍ਰਦੂਸ਼ਣ ਫੈਲਾਉਣ, ਮਾਈਨਿੰਗ ਕਰਨ ਅਤੇ ਗੰਦਾ ਪਾਣੀ ਬੋਰ ਰਾਹੀਂ ਧਰਤੀ ਵਿੱਚ ਪਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਗ਼ਲਤ ਹੈ।
ਪਿੰਡ ਅਕਾਲਗੜ੍ਹ ਵਿੱਖੇ ਇਕ ਨਵੇਂ ਲੱਗ ਰਹੇ ਸਟੀਲ ਪਲਾਂਟ ਨੂੰ ਲੈਕੇ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਪ੍ਰਦਰਸ਼ਨਕਾਰੀਆਂ ਨੇ ਇਸ ਸਬੰਧ ਵਿਚ ਸੂਬਾ ਸਰਕਾਰ ਅਤੇ ਵੱਖ ਵੱਖ ਸਬੰਧਿਤ ਵਿਭਾਗਾਂ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਕਰਵਾਉਣ ਲਈ ਮੰਗ ਕੀਤੀ ਹੈ। ਉਨ੍ਹਾਂ ਨੇ ਹੋਏ ਦੋਸ਼ੀ ਪਾਏ ਜਾਣ 'ਤੇ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਹੈ।
ਜਦੋਂ ਇਸ ਸਬੰਧੀ ਪਲਾਂਟ ਪ੍ਰਬੰਧਨ ਨਾਲ ਗੱਲਬਾਤ ਕੀਤੀ ਗਈ, ਤਾਂ ਪਲਾਂਟ ਦੇ ਜਰਨਲ ਮੈਨੇਜਰ ਵਿਜੈ ਮੋਹਨ ਨੇ ਸਾਰੇ ਆਰੋਪਾਂ ਨੂੰ ਗਲਤ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਲਗਾਏ ਜਾ ਰਹੇ ਪਲਾਂਟ ਵਿਚ ਕੁੱਝ ਵੀ ਗ਼ਲਤ ਨਹੀਂ ਹੋ ਰਿਹਾ ਹੈ। ਸਾਰਾ ਕੰਮ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਜਾਰੀ ਨਿਯਮਾਂ ਅਨੁਸਾਰ ਹੀ ਕੀਤਾ ਜਾ ਰਿਹਾ ਹੈ। ਪਲਾਂਟ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਗੰਦਾ ਪਾਣੀ ਧਰਤੀ ਵਿੱਚ ਨਹੀਂ ਪਾਇਆ ਜਾ ਰਿਹਾ, ਕਿਉਂਕਿ ਸਾਡੇ ਪਲਾਂਟ ਵਿੱਚ ਪਾਣੀ ਨੂੰ ਸਾਫ ਕਰਨ ਲਈ ਐੱਸਟੀਪੀ ਪਲਾਂਟ ਲਗਾਏ ਹੋਏ। ਉਨ੍ਹਾਂ ਨਵੇਂ ਲਗ ਰਹੇ ਪਲਾਂਟ ਵਿੱਚ ਪੁੱਟੇ ਟੋਇਆ ਬਾਰੇ ਦੱਸਿਆ ਕਿ ਪਲਾਂਟ ਵਿੱਚ ਲੱਗਣ ਵਾਲੀ ਭਾਰੀ ਮਸ਼ੀਨਰੀ ਅਤੇ ਸ਼ੈੱਡ ਦੀ ਨੀਂਹ ਮਜ਼ਬੂਤ ਕਰਨ ਲਈ ਟੋਏ ਪੁੱਟੇ ਗਏ ਹਨ, ਨਾ ਕਿ ਕਿਸੇ ਤਰ੍ਹਾਂ ਦਾ ਪਾਣੀ ਧਰਤੀ ਵਿੱਚ ਪਾਉਣ ਲਈ ਹਨ। ਉਨ੍ਹਾਂ ਧਰਨਾ ਕਾਰੀਆਂ ਨੂੰ ਅਪੀਲ ਕੀਤੀ ਕਿ ਆਪਣਾ ਇਕ ਵਫਦ ਬਣਾ ਕੇ ਸਾਡੇ ਕੋਲ ਆਓ ਅਤੇ ਤੁਹਾਡੀ ਹਰ ਸ਼ੰਕਾ ਨੂੰ ਦੂਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਦਾ ਵੱਡਾ ਝਟਕਾ