ਫਤਿਹਗੜ੍ਹ ਸਾਹਿਬ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਅੰਮ੍ਰਿਤ ਭਾਰਤ ਸਟੇਸ਼ਨ ਸਕੀਮ’ ਤਹਿਤ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਯੋਜਨਾ ਦਾ ਨੀਂਹ ਵੀਡੀਓ ਕਾਨਫਰੰਸਿੰਗ ਰਾਹੀਂ ਰੱਖੀ। ਜਿਥੇ ਮੰਨ ਕੀ ਬਾਤ ਦਾ ਸਮਾਂ ਹੁੰਦਾ ਹੈ ਉਥੇ ਹੀ ਅੱਜ ਸਵੇਰੇ 11 ਵਜੇ ਦੇ ਕਰੀਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਨਫਰੰਸ ਰਾਹੀਂ ਦੇਸ਼ ਭਰ ਦੇ ਵਿੱਚ 508 ਰੇਲਵੇ ਸਟੇਸ਼ਨਾਂ ਦਾ 'ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ' ਦੇ ਤਹਿਤ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ ਗਿਆ। ਇਸੇ ਤਹਿਤ ਰੇਲਵੇ ਸਟੇਸ਼ਨਾਂ ਪੰਜਾਬ ਦੇ ਬਾਈ ਰੇਲਵੇ ਸਟੇਸ਼ਨਾਂ ਨੂੰ ਚੁਣਿਆ ਗਿਆ ਜਿਸ ਦੇ ਵਿੱਚ ਸਰਹੰਦ ਜੰਕਸ਼ਨ ਵੀ ਇੱਕ ਹੈ ਜਿਸ ਦਾ 25 ਕਰੋੜ ਦੇ ਨਾਲ ਨਵੀਨੀਕਰਨ ਕੀਤਾ ਜਾਵੇਗਾ। ਇਸ ਮੌਕੇ ਗੱਲਬਾਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਅਮਰ ਸਿੰਘ ਨੇ ਕਿਹਾ ਕਿ ਸਰਹੰਦ ਰੇਲਵੇ ਸਟੇਸ਼ਨ ਇੱਕ ਇਤਿਹਾਸਿਕ ਸਥਾਨ ਹੈ। ਜਿਸ ਬਾਰੇ ਮੈਂ ਐਮਪੀ ਬਣਨ ਤੋਂ ਬਾਅਦ ਦੇਸ਼ ਦੇ ਰੇਲ ਮੰਤਰੀ ਨੂੰ ਸਰਹਿੰਦ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਸੀ ਤੇ ਕਿਹਾ ਸੀ ਕਿ ਇਸ ਰੇਵਲੇ ਸ਼ਟੇਸ਼ਨ ਨੂੰ ਵੱਡਾ ਬਣਾਇਆ ਜਾਵੇ ਤੇ ਨਵੀਆਂ ਲਾਈਨਾਂ ਵੀ ਵਿਛਾਈਆਂ ਜਾਣ।
ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਸਰਹਿੰਦ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੀਤਾ ਉਦਘਾਟਨ - ਸਰਹਿੰਦ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਉਦਘਾਟਨ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਹਿੰਦ ਨੂੰ ‘ਅੰਮ੍ਰਿਤ ਭਾਰਤ ਸਟੇਸ਼ਨ ਸਕੀਮ’ ਤਹਿਤ ਵੱਡਾ ਤੋਹਫ਼ਾ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਯੋਜਨਾ ਦਾ ਨੀਂਹ ਪੱਥਰ ਵੀਡੀਓ ਕਾਨਫਰੰਸਿੰਗ ਜ਼ਰੀਏ ਰੱਖਿਆ।
ਸਾਰੇ ਧਰਮਾਂ ਦੇ ਨਾਲ ਜੁੜੇ ਹੋਏ ਵੱਡੇ ਇਤਿਹਾਸਕ ਸਥਾਨ : ਓਥੇ ਹੀ ਉਹਨਾਂ ਨੇ ਕਿਹਾ ਕਿ ਸਰਹਿੰਦ ਰੇਲਵੇ ਸਟੇਸ਼ਨ ਦਾ ਬੜਾ ਮੁਦਾ ਇਹ ਹੈ ਕਿ ਇਥੇ ਟ੍ਰੇਨਾਂ ਘੱਟ ਰੁੱਕਦੀਆਂ ਹਨ। ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਟ੍ਰੇਨਾਂ ਨੂੰ ਰੁਕਵਾਉਣ ਦੇ ਲਈ ਉਹਨਾਂ ਵੱਲੋਂ ਯਤਨ ਜਾਰੀ ਹਨ। ਅਮਰ ਸਿੰਘ ਨੇ ਕਿਹਾ ਕਿ ਇੱਥੇ ਸਾਰੇ ਧਰਮਾਂ ਦੇ ਨਾਲ ਜੁੜੇ ਹੋਏ ਵੱਡੇ ਇਤਿਹਾਸਕ ਸਥਾਨ ਹਨ। ਇਸ ਲਈ ਇੱਥੇ ਟ੍ਰੇਨਾਂ ਨੂੰ ਰੋਕਣ ਦੀ ਬਹੁਤ ਜ਼ਰੂਰਤ ਹੈ। ਐਮ ਪੀ ਅਮਰ ਸਿੰਘ ਨੇ ਕਿਹਾ ਕਿ ਪਹਿਲਾਂ ਸੱਚਖੰਡ ਐਕਸਪ੍ਰੈੱਸ ਰੇਲ ਵੀ ਉਥੇ ਰੁਕਣੀ ਬੰਦ ਹੋ ਗਈ ਸੀ। ਜਿਸ ਨੂੰ ਰਕਵਾਉਣ ਦੇ ਲਈ ਉਹਨਾਂ ਵਲੋਂ ਰੇਲ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ ਜਿਸ ਤੋਂ ਬਾਅਦ ਸੱਚਖੰਡ ਐਕਸਪ੍ਰੈੱਸ ਰੇਲ ਇਥੇ ਰੁਕਣ ਲੱਗੀ ਹੈ।
- ਵਿਆਹਾਂ 'ਚ ਫਜ਼ੂਲ ਖਰਚੀ 'ਤੇ ਲੱਗੇਗੀ ਪਾਬੰਦੀ, ਸਿਰਫ਼ 100 ਮਹਿਮਾਨ ਅਤੇ 10 ਪਕਵਾਨ, 2500 ਰੁਪਏ ਤੱਕ ਦਾ ਤੋਹਫ਼ੇ, ਲੋਕ ਸਭਾ 'ਚ ਪੇਸ਼ ਕੀਤਾ ਬਿੱਲ
- ਰਿਸ਼ਵਤ ਲੈਣ ਸੰਬੰਧੀ ਆਡਿਓ ਵਾਇਰਲ ਹੋਣ ਤੋਂ ਬਾਅਦ ਚੌਂਕੀ ਇੰਚਾਰਜ ਸਮੇਤ ASI ਸਸਪੈਂਡ
- ਲੁਧਿਆਣਾ ਪੁਲਿਸ ਨੇ ਪੰਜਾਬ 'ਚ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਵੱਡੀ ਗਿਣਤੀ 'ਚ ਅਸਲਾ ਕੀਤਾ ਬਰਾਮਦ
ਕੇਂਦਰ ਸਰਕਾਰ ਦਾ ਧੰਨਵਾਦ:ਉਥੇ ਹੀ ਉਹਨਾਂ ਨੇ ਕਿਹਾ ਕਿ ਫਤਿਹਗੜ ਸਾਹਿਬ ਵਿੱਚ ਆਏ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ ਤੇ ਹੋਏ ਨੁਕਸਾਨ ਬਾਰੇ ਵੀ ਜਾਣਕਾਰੀ ਲਈ ਗਈ ਹੈ। ਓਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਹਿੰਦ ਦੇ ਨਾਲ ਨਾਲ ਫਤਿਹਗੜ੍ਹ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਨਵੀਨੀਕਰਨ ਦੇ ਪ੍ਰੋਜੈਕਟ ਵਿੱਚ ਪਾਇਆ ਜਾਣਾ ਚਾਹੀਦਾ ਸੀ। ਉਥੇ ਹੀ ਉਹਨਾ ਕਿਹਾ ਕਿ ਸਰਹਿੰਦ ਵਿੱਚ ਰੇਲਵੇ ਵਲੋਂ ਪਾਇਆ ਗਈਆਂ ਨਵੀਆਂ ਲਾਇਨਾਂ ਦੇ ਡ੍ਰੇਨ ਬੰਦ ਹੋਏ ਹਨ।