ਸ੍ਰੀ ਅਨੰਦਪੁਰ ਸਾਹਿਬ :ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਛੇ ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਣ ਹੋਣ ਵਾਲਾ ਹੈ ।ਇਸ ਜੋੜ ਮੇਲ ਸ਼ੁਰੂ ਹੋਣ ਨੂੰ ਬੇਸ਼ੱਕ ਪੰਜ ਦਿਨ ਬਾਕੀ ਰਹਿ ਗਏ ਹਨ। ਪਰ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਚੁਕੀਆਂ ਹਨ। ਇਸੇ ਤਹਿਤ ਪ੍ਰਸ਼ਾਸ਼ਨ ਵੱਲੋਂ ਸਾਫ ਸਫਾਈ ਅਤੇ ਸ਼ਹਿਰ ਵਿਚ ਇਕੱਠੇ ਹੋਣ ਵਾਲੇ ਰਸ਼ ਤੋਂ ਰਾਹਤ ਦੇ ਲਈ ਅਭਿਆਨ ਚਲਾਇਆ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਲਿਸ ਅਧਿਕਾਰੀਆਂ ਥਾਣਾ ਮੁਖੀ ਸਿਮਰਨਜੀਤ ਸਿੰਘ ਅਤੇ ਸਵਾਤੀ ਧੀਮਾਨ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦਾ ਦੌਰਾ ਕਰਕੇ ਦੁਕਾਨਦਾਰਾਂ ਅਤੇ ਰੇਹੜੀ ਲਗਾਉਣ ਵਾਲਿਆਂ ਨੂੰ ਸੂਚਿਤ ਕੀਤਾ ਗਿਆ, ਕਿ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਰਗਾਂ ਦੇ ਉਪਰ ਕਬਜ਼ੇ ਨਾ ਕੀਤੇ ਜਾਣ। ਹੋਲੇ ਮਹੱਲੇ ਦੇ ਤਿਉਹਾਰ ਨੂੰ ਲੈ ਕੇ ਜਿਥੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਪ ਮੁਹਾਰੇ ਹੋਕੇ ਨਾਲ ਮੀਟਿੰਗ ਕਰ ਰਹੇ ਨੇ।
ਸਖਤ ਕਾਰਵਾਈ ਕਰਨ ਦੇ ਆਦੇਸ਼: ਪੁਲਿਸ ਅਧਿਕਾਰੀਆਂ ਵੱਲੋਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਮਾਰਗਾਂ ਦੇ ਉਪਰ ਕਬਜ਼ੇ ਨਾ ਕੀਤੇ ਜਾਣ। ਉਨ੍ਹਾਂ ਵੱਲੋਂ ਦੁਕਾਨਾਂ ਅਤੇ ਰੇਹੜੀਆਂ ਲਗਾਈ ਜਾਣੀ ਮਾਰਗ ਤੋਂ ਹਟ ਕੇ ਲਗਾਏ ਜਾਣ ਤਾਂ ਕਿ ਆਵਾਜਾਈ ਕੋਈ ਵਿਘਨ ਨਾ ਪਵੇ। ਟ੍ਰੈਫਿਕ ਨੂੰ ਸੁਚਾਰੂ ਬਣਾਉਣ ਦੇ ਲਈ ਉਹਨਾਂ ਵੱਲੋਂ ਮਾਰਗ ਦੇ ਉਤੇ ਖੜ੍ਹੀਆਂ ਕੀਤੀਆਂ ਜਾ ਰਹੀਆਂ ਗੱਡੀਆਂ ਦੀ ਵੀ ਸਖਤ ਕਾਰਵਾਈ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਕਿ ਜੇਕਰ ਕੋਈ ਮਾਰਗ ਉੱਤੇ ਨਜਾਇਜ ਪਾਰਕਿੰਗ ਕਰੇਗਾ ਤੇ ਹਰਜਾਨਾ ਵੀ ਭੁਗਤੇਗਾ।