ਪੰਜਾਬ

punjab

ETV Bharat / state

Policeman Kidnapped: ਪੁਲਿਸ ਮੁਲਾਜ਼ਮ ਦੀ ਕਿਡਨੈਪ ਕਰਨ ਮਗਰੋਂ ਕੁੱਟਮਾਰ, ਅਣਪਛਾਤੇ ਹਮਲਾਵਰ ਨੇ ਕੀਤੀ ਮੁਲਾਜ਼ਮ ਦੀ ਕੁੱਟਮਾਰ - Punjab Home Guard

ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਅਣਪਛਾਤੇ ਹਮਲਾਵਰ ਨੇ ਪੰਜਾਬ ਹੋਮਗਾਰਡ ਦੇ ਇੱਕ ਮੁਲਜ਼ਮ ਨੂੰ ਪਹਿਲਾਂ ਕਾਰ ਵਿੱਚ ਲਿਫਟ ਦਿੱਤੀ ਅਤੇ ਬਾਅਦ ਵਿੱਚ ਕਾਰ ਅੰਦਰ ਹੀ ਕੁੱਟਮਾਰ ਸ਼ੁਰੂ ਕਰਨ ਤੋਂ ਬਾਅਦ ਇੱਕ ਪਿੰਡ ਵਿੱਚ ਲਿਜਾ ਕੇ ਮੁੜ ਕੁੱਟਮਾਰ ਕੀਤੀ। ਇਸ ਤੋਂ ਮਗਰੋਂ ਲੋਕਾਂ ਨੇ ਮੁਲਾਜ਼ਮ ਨੂੰ ਬਚਾਇਆ ਅਤੇ ਹਸਪਤਾਲ ਦਾਖਿਲ ਕਰਵਾਇਆ।

Policeman Kidnapped
Policeman beaten up after kidnapped: ਪੁਲਿਸ ਮੁਲਾਜ਼ਮ ਦੀ ਕਿਡਨੈਪ ਕਰਨ ਮਗਰੋਂ ਕੁੱਟਮਾਰ, ਅਣਪਛਾਤੇ ਹਮਲਾਵਰ ਨੇ ਕੀਤੀ ਮੁਲਾਜ਼ਮ ਦੀ ਕੁੱਟਮਾਰ

By ETV Bharat Punjabi Team

Published : Aug 30, 2023, 9:41 AM IST

ਅਣਪਛਾਤੇ ਹਮਲਾਵਰ ਨੇ ਕੀਤੀ ਮੁਲਾਜ਼ਮ ਦੀ ਕੁੱਟਮਾਰ

ਖੰਨਾ/ਲੁਧਿਆਣਾ:ਸ੍ਰੀ ਫਤਿਹਗੜ੍ਹ ਸਾਹਿਬ 'ਚ ਪੰਜਾਬ ਹੋਮਗਾਰਡ ਦੇ ਜਵਾਨ ਨੂੰ ਅਗਵਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਪੁਲਿਸ ਵਾਲੇ ਦਾ ਸਮਾਨ ਸਰਹਿੰਦ ਵਿਖੇ ਸੁੱਟ ਦਿੱਤਾ ਗਿਆ ਸੀ। ਕਿਡਨੈਪਰ ਇਸ ਨੂੰ ਇੱਕ ਪਿੰਡ ਲੈ ਗਏ ਅਤੇ ਜਦੋਂ ਉਹ ਉੱਥੇ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰ ਰਿਹਾ ਸੀ, ਤਾਂ ਪਿੰਡ ਦੇ ਲੋਕਾਂ ਨੇ ਪੁਲਿਸ ਮੁਲਾਜ਼ਮ ਦੀ ਜਾਨ ਬਚਾਈ। ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਹਾਲਤ ਵਿੱਚ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।

ਲਿਫਟ ਦੇਣ ਮਗਰੋਂ ਕੁੱਟਮਾਰ:ਜੀਆਰਪੀ ਖੰਨਾ ਵਿਖੇ ਤਾਇਨਾਤ ਤ੍ਰਿਲੋਕ ਸਿੰਘ ਨੇ ਦੱਸਿਆ ਕਿ ਉਸ ਦੀ ਰਾਤ ਸਮੇਂ ਡਿਊਟੀ ਸੀ। ਜਿਸ ਕਾਰਨ ਉਹ ਮਲੇਰਕੋਟਲਾ ਦੇ ਜੌੜੇਪੁਲ ਨਹਿਰ ਪੁਲ ਕੋਲ ਖੜ੍ਹਾ ਸੀ। ਉਸ ਕੋਲ ਬੈਗ ਸੀ ਅਤੇ ਵਰਦੀ ਪਾਈ ਹੋਈ ਸੀ। ਇਸੇ ਦੌਰਾਨ ਇੱਕ ਕਾਰ ਰੁਕੀ, ਕਾਰ ਨੂੰ ਇੱਕ ਨੌਜਵਾਨ ਚਲਾ ਰਿਹਾ ਸੀ। ਜਿਸ ਨੇ ਉਸ ਨੂੰ ਪੁੱਛਿਆ ਕਿ ਕਿੱਥੇ ਜਾਣਾ ਹੈ। ਉਸ ਨੇ ਕਿਹਾ ਕਿ ਉਹ ਖੰਨਾ ਜਾਵੇਗਾ। ਜਿਸ ਤੋਂ ਬਾਅਦ ਨੌਜਵਾਨ ਨੇ ਉਸ ਨੂੰ ਕਾਰ ਵਿੱਚ ਬਿਠਾ ਲਿਆ। ਉਸ ਨੂੰ ਖੰਨਾ ਵਿਖੇ ਉਤਾਰਨ ਦੀ ਬਜਾਏ ਕਾਰ ਭਜਾ ਲਈ। ਜਦੋਂ ਉਸ ਨੇ ਕਾਰ ਰੋਕਣ ਲਈ ਕਿਹਾ ਤਾਂ ਡਰਾਈਵਰ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ। ਉਸ ਦਾ ਬੈਗ ਰਸਤੇ ਵਿੱਚ ਹੀ ਸੁੱਟ ਦਿੱਤਾ ਗਿਆ।

ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ: ਅਣਪਛਾਤੇ ਨੌਜਵਾਨ ਉਸ ਨੂੰ ਇੱਕ ਪਿੰਡ ਲੈ ਗਿਆ ਅਤੇ ਉੱਥੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਿੰਡ ਦੇ ਲੋਕਾਂ ਨੇ ਆ ਕੇ ਉਸ ਨੂੰ ਬਚਾਇਆ ਅਤੇ ਸਿਵਲ ਹਸਪਤਾਲ ਦਾਖਲ ਕਰਵਾਇਆ। ਤਿਰਲੋਕ ਸਿੰਘ ਦੇ ਜੀਜਾ ਨੇ ਕਿਹਾ ਕਿ ਜਦੋਂ ਵਰਦੀਧਾਰੀ ਵਿਅਕਤੀ ਨਾਲ ਅਜਿਹਾ ਹੋ ਸਕਦਾ ਹੈ, ਤਾਂ ਆਮ ਲੋਕ ਕਿਵੇਂ ਸੁਰੱਖਿਅਤ ਰਹਿਣਗੇ। ਇਸ ਦੇ ਨਾਲ ਹੀ ਫਤਹਿਗੜ੍ਹ ਸਾਹਿਬ ਪੁਲਿਸ ਦੀ ਕਾਰਜਸ਼ੈਲੀ ਉੱਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਰਾਤ ਤੋਂ ਲੈ ਕੇ ਸਵੇਰ ਤੱਕ ਕੋਈ ਹੋਮਗਾਰਡ ਜਵਾਨ ਦੀ ਸਾਰ ਲੈਣ ਨਹੀਂ ਆਇਆ। ਅਗਵਾ ਕਰਨ ਵਾਲੇ ਮੁਲਜ਼ਮ ਨੇ ਕਰੀਬ 50 ਸਾਲਾ ਹੋਮਗਾਰਡ ਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਅੱਖਾਂ ਭੰਨ ਦਿੱਤੀਆਂ, ਵਰਦੀ ਫਾੜ ਦਿੱਤੀ ਗਈ ਅਤੇ ਗੰਭੀਰ ਸੱਟਾਂ ਮਾਰੀਆਂ। ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਪੁਲਿਸ ਵਾਲਾ ਠੀਕ ਤਰ੍ਹਾਂ ਨਾਲ ਬੋਲ ਵੀ ਨਹੀਂ ਪਾ ਰਿਹਾ। ਸਰਹਿੰਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।




ABOUT THE AUTHOR

...view details