ਪੰਜਾਬ

punjab

ETV Bharat / state

ਪੁਲਿਸ ਨੇ ਅੰਨ੍ਹੇ ਕਤਲ ਦੀ ਗੂਥੀ ਸੁਲਝਾਈ - K.S ਅਲਾਇਜ਼ ਫੈਕਟਰੀ

ਡੀ.ਐੱਸ.ਪੀ ਅਮਲੋਹ ਸੁਖਵਿੰਦਰ ਸਿੰਘ ਵੱਲੋਂ ਥਾਣਾ ਮੰਡੀ ਗੋਬਿੰਦਗਡ਼੍ਹ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਦੋਰਾਨ ਉਨ੍ਹਾਂ ਨੇ ਇੱਕ ਕਤਲ ਦੀ ਗੁਥਲੀ ਸੁਲਝਾਉਣ ਦਾ ਦਾਅਵਾ ਕੀਤਾ।

ਪੁਲਿਸ ਨੇ ਅੰਨ੍ਹੇ ਕਤਲ ਦੀ ਗੂਥੀ ਸੁਲਝਾਈ
ਪੁਲਿਸ ਨੇ ਅੰਨ੍ਹੇ ਕਤਲ ਦੀ ਗੂਥੀ ਸੁਲਝਾਈ

By

Published : Jul 10, 2021, 2:56 PM IST

ਫਤਹਿਗੜ੍ਹ ਸਾਹਿਬ : ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਲਾਕਾ ਗਸ਼ਤ ਦੇ ਸਬੰਧ ਵਿੱਚ ਫੋਕਲ ਪੁਆਇੰਟ ਨੇੜੇ ਚਾਣਕਿਆ ਸੁਪਰ ਡੇਅਰੀ ਮੌਜੂਦ ਸੀ ਤਾਂ ਪਤਾ ਲੱਗਾ ਕਿ K.S ਅਲਾਇਜ਼ ਫੈਕਟਰੀ ਦੇ ਨੇੜੇ ਨੌਜਵਾਨ ਲੜਕੇ ਦੀ ਲਾਸ਼ ਪਾਣੀ ਵਾਲੇ ਸੂਏ ਵਿੱਚ ਪਈ ਹੈ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ। ਜਿਥੇ ਉਨ੍ਹਾਂ ਨੂੰ ਲਵਾਰਿਸ ਲਾਸ਼ ਮਿਲੀ। ਮਿਲੀ ਲਾਸ ਦੇ ਸਿਰ ਦੇ ਪਿਛਲੇ ਪਾਸੇ ਸੱਟ ਮਾਰ ਕੇ ਕਤਲ ਕਰਕੇ ਲਾਸ਼ ਨੂੰ ਚਲਦੇ ਪਾਣੀ ਸੁਆ ਵਿਚ ਸੁੱਟ ਦਿੱਤਾ ਸੀ।

ਪੁਲਿਸ ਨੇ ਅੰਨ੍ਹੇ ਕਤਲ ਦੀ ਗੂਥੀ ਸੁਲਝਾਈ

ਮ੍ਰਿਤਕ ਦਾ ਪਤਾ ਨਾ ਹੋਣ ਕਰਕੇ ਉਸਦੀ ਲਾਸ਼ 72 ਘੰਟਿਆਂ ਲਈ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਗੋਬਿੰਦਗੜ ਮੋਰਚਰੀ ਵਿੱਚ ਰਖਵਾਈ ਗਈ ਸੀ। ਜੋ ਮ੍ਰਿਤਕ ਦੇ ਵਾਰਸਾਂ ਵੱਲੋਂ ਉਸ ਦੀ ਸ਼ਨਾਖਤ ਸੋਨੂੰ ਕੁਮਾਰ ਪੁੱਤਰ ਅਮੀਰੀ ਲਾਲ ਮਹਾਤੇ ਵਾਸੀਆਨ ਮਿਰਜਾਪੁਰ ਦੋਬਾਹੀ ( ਬਿਹਾਰ ) ਕੀਤੀ ਗਈ।

ਇਹ ਵੀ ਪੜ੍ਹੋ:ਜਲੰਧਰ: ਨੌਜਵਾਨ ਨਾਲ ਕੁਕਰਮ ਬਾਅਦ ਪਾਠੀ ਗ੍ਰਿਫਤਾਰ

ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਉਕਤ ਦੋਸ਼ੀ ਬ੍ਰਿਜੇਸ਼ ਕੁਮਾਰ ਚੌਹਾਨ ਉਰਫ ਕਰਨ ਚੌਹਾਨ ਪੁੱਤਰ ਵਾਸਦੇਵ ਚੌਹਾਨ ਵਾਸੀ ਸਬਾਇਨ, ਜਿਲਾ ਜੋਨਪੁਰ (UP) ਨੂੰ ਉਕਤ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ। ਜਿਸ ਨੂੰ ਗ੍ਰਿਫ਼ਤਾਰ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।

ABOUT THE AUTHOR

...view details